Skip to main content

Posts

Showing posts from December, 2022

ਕਲਗੀਧਰ ਜੀ ਨੇ ਗੜ੍ਹੀ ਛਡਣੀ ( ਭਾਗ 7 )

( ਭਾਗ-7) 8 ਪੋਹ ਦਾ ਸੂਰਜ ਛਿਪਿਆ  ਸਿਆਲ ਦੇ ਦਿਨਾਂ  ਨਾਲ ਈ ਹਨੇਰਾ ਹੋ ਗਿਆ  ਜੰਗ ਬੰਦ ਹੋਗੀ  ਗੜ੍ਹੀ ਚ ਸਿੰਘਾਂ ਨੇ ਦਸਮੇਸ਼ ਪਿਤਾ ਨੇ ਮਿਲਕੇ  ਸੋਦਰ ਰਹਿਰਾਸ ਸਾਹਿਬ ਦਾ ਪਾਠ ਕੀਤਾ ਪਾਤਸ਼ਾਹ ਨੇ ਆਪ ਸ਼ਹੀਦਾਂ ਲੀ ਅਰਦਾਸ ਕੀਤੀ  ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ ( ਕੁਝ ਤੀਰ ਚਲਉਦਾ ਦਾ ਵੀ ਜਿਕਰ ਹੈ ਉ ਬਾਦ ਚ ਲਿਖੋ) ਸਾਰੀ ਸਮਾਪਤੀ ਹੋਈ  ਨਾਲ ਦੇ ਸਿੰਘਾਂ ਨੂੰ ਕੱਠਿਆਂ ਕਰ ਦਸਮੇਸ਼ ਜੀ ਨੇ  ਗਰਜ ਕੇ ਕਿਹਾ ਖਾਲਸਾ ਜੀ  ਸਵੇਰੇ ਪਹਿਲਾ ਜਥਾ ਅਹੀ ਲੈ ਕੇ ਜਾਵਾਂਗੇ  ਸੁਣ ਕੇ ਸਾਰੇ ਸਿੰਘ ਇੱਕ ਦੂਜੇ ਦੇ ਮੂੰਹ ਵੱਲ ਵੇਖਣ ਲੱਗੇ  ਸਿੰਘਾਂ ਬੜੀਆਂ ਬੇਨਤੀਆਂ ਕੀਤੀਆਂ ਕੇ ਤੁਸੀਂ ਜੰਗ ਚ ਨ ਜਾਊ ਵੈਰੀ ਨਾਲ ਅਹੀ ਅਾਪੇ ਨਜਿਠ ਲਾਵਾਂਗੇ  ਅਜੇ ਪੰਥ ਨੂੰ ਤਾਡੀ ਲੋੜ ਅਾ ਕਿਉਂਕਿ ਤਾਡਾ ਪਾਵਨ ਸਰੀਰ ਸਲਾਮ ਰਿਅਾ ਤੁਹੀ  ਹਾਡੇ ਵਰਗੇ ਲੱਖਾਂ ਪੈਦਾ ਕਰਲੋ ਗੇ ਪਰ ਹਾਡੇ ਤੋ ਤਾਡੇ ਅਰਗਾ ..... ਮਹਾਰਾਜ ਅਾਪਣੀ ਗੱਲ ਤੇ ਦ੍ਰਿੜ ਰਹੇ  ਆਖਿਰ ਭਾਈ ਦਇਆ ਸਿੰਘ ਜੀ ਹੋਰ ਸਿੰਘਾਂ ਨੂੰ ਨਾਲ ਲੈ ਕੁਝ ਪਾਸੇ ਹੋਏ ਮਿਲਕੇ #ਗੁਰਮਤਾ ਕੀਤਾ  ਖਾਲਸਾ ਸਾਜਣ ਤੋ ਬਾਦ ਏ ਪਹਿਲਾਂ ਪੰਜ ਪ੍ਰਧਾਨੀ ਗੁਰੁਮਤਾ ਸੀ  ਗੁਰਮਤਾ ਕਰ ਸਿੰਘਾਂ ਨੇ ਪੰਜ ਪਿਅਾਰਿਅਾ ਦੇ ਰੂਪ ਚ ਸਾਹਮਣੇ ਖੜ ਭਾਈ ਦਇਆ ਸਿੰਘ ਜੀ ਨੇ ਕਿਹਾ  ਪਾਤਸ਼ਾਹ  ਖਾਲਸਾ ਸਾਜਣ ਸਮੇ ਆਪ ਜੀ ਨੇ ਪੰਜ ਸਿੰਘਾਂ ਨੂੰ  ਅਕਾਲੀ ...

ਸ਼ਹੀਦੀ ਬਾਬਾ ਜੁਝਾਰ ਸਿੰਘ ( ਭਾਗ 6 )

(ਭਾਗ -6) ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਅਟਾਰੀ ਤੇ ਖੜ ਵੱਡੇ ਵੀਰ ਨੂੰ ਰਣ ਤੱਤੇ ਚ ਵੈਰੀਆਂ ਦੇ ਡੱਕਰੇ ਕਰਦਿਆਂ ਜੰਗੀ ਪੈਂਤੜੇ ਵਰਤਦਿਆਂ ਬੜੇ ਗੌਹ ਨਾਲ ਤੱਕਦੇ ਰਹੇ, ਜਿਵੇਂ ਉਸਤਾਦ ਦੇ ਕੋਲੋਂ ਸਿੱਖੀ ਦਾ  ਵੱਡੇ ਫਰਜੰਦ ਦੀ ਸਹਾਦਤ ਤੇ ਜਦੋ ਗੁਰੂ ਪਿਤਾ ਨੇ ਜੈਕਾਰੇ ਲਾਏ ਤਾਂ ਬਾਬਾ ਜੁਝਾਰ ਸਿੰਘ ਨੇ ਵੀ ਨਾਲ ਅਵਾਜ਼ ਹੀ ਬੁਲੰਦ ਕੀਤੀ ਸੀ । ਵੱਡੇ ਵੀਰ ਦੀ ਸ਼ਹਾਦਤ ਤੋ ਬਾਅਦ ਹੱਥ ਜੋੜ ਕਿਹਾ, ਗੁਰੂ ਪਿਤਾ ਹੁਣ ਅਗਲਾ ਜਥਾ ਮੈ ਲੈਕੇ ਜਾਵਾਂਗਾ, ਮੈਂ ਵੱਡੇ ਵੀਰ ਵਾਂਗ ਜੰਗ ਚ ਜੂਝਾਗਾਂ  ਤੁਸੀਂ ਏਥੇ ਖੜ ਕੇ  ਵੇਖਿਓ, ਚੋਜੀ ਪ੍ਰੀਤਮ ਵੇਖ ਕੇ ਮੁਸਕਰਾਏ ਤੇ ਮਜ਼ਾਕ ਦੇ ਲਹਿਜੇ ਨਾਲ ਕਿਹਾ, ਲਾਲ ਜੀ ਤੁਹਾਨੂੰ ਲੜਨਾ ਅਉਦਾ..... ਹੱਥ ਜੋੜ ਬਾਬਾ ਜੀ ਨੇ ਕਿਹਾ, ਪਾਤਸ਼ਾਹ ਲੜਨਾ ਨਹੀਂ ਆਉਂਦਾ ਪਰ ਮੈਨੂੰ ਮਰਨਾ ਤੇ ਆਉਦਾ , ਸਿਰ ਲਾਹੁਣੇ ਨਹੀਂ ਅਉਦੇ , ਪਰ ਆਪਣਾ ਸਿਰ ਤਲੀ ਤੇ ਰੱਖਣਾ ਅਉਦਾ,  ਕਿਰਪਾ ਕਰੋ ਹੁਣ ਮੈਨੂੰ ਆਗਿਆ ਦੇਓ। ਲੜਨਾ ਨਹੀਂ ਆਤਾ ਮੁਝੇ ਮਰਨਾ ਤੋ ਹੈ ਆਤਾ । ਖ਼ੁਦ ਬੜ੍ਹ ਕੇ ਗਲਾ ਤੇਗ਼ ਪਿ ਧਰਨਾ ਤੋ ਹੈ ਆਤਾ । ਗੁਰੂ ਪਿਤਾ ਨੇ ਘੁੱਟ ਕੇ ਗਲ ਨਾਲ ਲਾਇਆ ਕਿਹਾ ਅਸੀਂ ਕਦੇ ਕਿਸੇ ਨੂੰ ਅਜ ਤਕ ਸ਼ਹਾਦਤ ਤੋਂ ਨਹੀਂ ਰੋਕਿਆ। ਗੁਰਦੇਵ ਪਿਤਾ ਨੂੰ ਅਹੀ ਆਪ ਬੇਨਤੀ ਕੀਤੀ ਸੀ, ਦਿੱਲੀ ਜਾਣ ਲੀ,  ਤੁਹਾਡੇ ਵੱਡੇ ਭਰਾ ਨੂੰ ਥਾਪੜਾ ਦੇ ਕੇ ਤੋਰਿਆ ਹੇੈ, ਤੁਹਾਨੂੰ ਵੀ ਨਹੀ ਰੋਕਾਂਗੇ ,ਜਾਓ ਅਕਾਲ ਪੁਰਖ ਤੁਹਾਨੂੰ ਬਲ ਬਖਸ਼ੇ। ਅਸੀਂ ਤੁਹਾਨ...

ਯੁੱਧ ਤੇ ਸ਼ਹੀਦੀ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ( ਭਾਗ 5 )

(ਭਾਗ -5)  ਦੋ ਜਥੇ ਸ਼ਹੀਦ ਹੋਣ ਤੋਂ ਬਾਦ ਸਿੰਘਾਂ ਨੇ ਬੇਨਤੀ ਕੀਤੀ ਮਹਾਰਾਜ ਤੁਸੀਂ ਦੋਹਾਂ ਸਾਹਿਬਜ਼ਾਦਿਆਂ ਨੂੰ ਲੈ ਕੇ ਗੜ੍ਹੀ ਚੋ ਨਿਕਲ ਜਾਉ ਪਾਤਸ਼ਾਹ ਨੇ ਅਣਸੁਣੀ ਕਰ ਦਿੱਤੀ  ਫੇ ਬੇਨਤੀ ਕੀਤੀ ਹਾਡੀ  ਮੰਨੋ ਸਾਹਿਬਜ਼ਾਦਿਆਂ ਨੂੰ ਲੈ ਕੇ ਚਲੇ ਜਾਓ  ਕਲਗੀਧਰ ਪਿਤਾ ਨੇ ਕਿਅਾ ਕੇੜੇ ਸਾਹਿਬਜ਼ਾਦੇ.....ਕੀ ਤੁਹੀ ਮੇਰੇ ਪੁਤ ਨਹੀ ..... ਤੁਸੀਂ ਸਾਰੇ ਮੇਰੇ ਸਾਹਿਬਜ਼ਾਦੇ ਹੋ  ਸਾਰੇ ਮੇਰੇ ਹੋ  ਏ ਸੁਣ ਕੇ ਸਿੰਘ ਚੁੱਪ ਕਰ ਗਏ  ਉਧਰ ਵਜ਼ੀਰ ਖਾਨ ਨੇ ਇਸਮਾਈਲ ਖਾਂ ਹਦੈਤ ਖਾਂ ਖਲੀਲ ਖਾਂ ਸੁਲਤਾਨ ਖਾਨ ਅਸਮਾਨ ਖਾਨ ਜਹਾਨ ਖਾਨ ਕਈ ਖਾਂ ਕੱਠੇ ਕਰ ਇੱਕੋ ਵਾਰ ਫੇ ਹਮਲਾ ਕਰਨ ਦਾ ਜਤਨ ਕੀਤਾ  ਬਾਬਾ ਅਜੀਤ ਸਿੰਘ ਨੇ ਹੱਥ ਜੋੜ ਕੇ ਕਿਹਾ ਮਹਾਰਾਜ ਹੁਣ ਮੈਨੂੰ ਆਗਿਅਾ ਦਿਉ  ਕਲਗੀਧਰ ਪਿਤਾ ਨੇਂ ਖੁਸ਼ੀ ਦੇ ਨਾਲ #ਥਾਪੜਾ ਦਿੱਤਾ  ਭਾਈ ਦਯਾ ਸਿੰਘ ਨੇ ਰੋਕਿਆ  ਤਾਂ ਬਾਬਾ ਜੀ ਨੇ ਕਿਹਾ ਭੰਗਾਣੀ ਦਾ ਜੰਗ ਜਿੱਤ  ਗੁਰੂ ਪਿਤਾ ਨੇ ਮੇਰਾ ਨਾਮ ਅਜੀਤ ਸਿੰਘ ਰੱਖਿਆ ਸੀ  ਅੱਜ ਤੁਸੀਂ ਵੇਖਿਉ ਅਜੀਤ ਸਿੰਘ ਕਿਵੇਂ ਨਾਮ ਦੀ ਲਾਜ ਰੱਖਦਾ   ਨਾਮ ਹੈ ਅਜੀਤ ਸਿੰਘ  ਜਿੱਤਿਆ ਨਈ ਜਾਵਾਂਗਾ  ਜਿੱਤਿਆ ਗਿਆ ਅਗਰ  ਜਿਉਦਾ ਨਈ ਆਵਾਂਗਾ  ਸਾਹਿਬਜ਼ਾਦਾ ਅਜੀਤ ਸਿੰਘ ਦੇ ਨਾਲ ਪਿਆਰੇ ਭਾਈ ਮੋਹਕਮ ਸਿੰਘ  ਭਾਈ ਈਸ਼ਰ ਸਿੰਘ ਭਾਈ ਲਾਲ ਸਿੰਘ ਭਾਈ ਨੰਦ ਸਿੰਘ ਤੁਰੇ  ਬਾਬਾ ਜ...

ਚਮਕੌਰ_ਦੀ_ਗੜੀ ਜੰਗ ਸ਼ੁਰੂ ( ਭਾਗ 4 )

(ਭਾਗ -4) 7 ਪੋਹ ਦੀ ਸ਼ਾਮ ਕਲਗੀਧਰ ਪਿਤਾ ਚਮਕੌਰ ਬਾਹਰ ਇਕ ਬਾਗ ਚ ਜਾ ਰੁਕੇ ਜਿਥੇ ਦਮਦਮਾ ਸਾਹਿਬ ਬਣਿਅਾ ਹੁਣ  ਚਮਕੌਰ ਦੇ ਚੋਧਰੀ ਦੋ ਭਰਾ ਜਗਤ ਸਿੰਘ  ਤੇ ਰੂਪ ਚੰਦ ਸੀ  ਇਨ੍ਹਾਂ ਨੂੰ ਸਤਿਗੁਰਾਂ ਦੇ ਆਉਣ ਦਾ ਪਤਾ ਲੱਗਾ ਤਾਂ ਰੂਪ ਚੰਦ ਨੇ ਹੱਥ ਜੋੜ ਬੇਨਤੀ ਕੀਤੀ ਪਾਤਸ਼ਾਹ ਹਾਡੀ ਹਵੇਲੀ ਚੱਲੋ ਉਹ ਕੋਈ ਕਿਲ੍ਹਾ ਤੇ ਨਹੀਂ ਪਰ ਅਾ ਰੜੇ ਨਾਲ਼ੋਂ ਚੰਗਾ  ਸਤਿਗੁਰੂ ਆਏ ਵੀ ਇਸੇ ਵਾਸਤੇ ਸੀ ਉ ਜਾਣਦੇ ਸੀ ਕਿ ਚਮਕੌਰ ਚ ਇਕ ਗੜ੍ਹੀ ਹੈਗੀ ਕਿਉਕਿ ਕੁਰਕਸ਼ੇਤਰ ਤੋਂ ਮੁੜਦਿਆਂ ਪਹਿਲਾਂ ਵੀ ਇੱਕ ਵਾਰ ਪਾਤਸ਼ਾਹ ਨੇ ਚਮਕੌਰ ਚਰਨ ਪਾਏ ਸੀ  (ਕੁਝ ਨੇ ਨਾਮ ਬੁੱਧੀਚੰਦ ਲਿਖਿਆ ਪਰ ਭਾਈ ਰੂਪ ਚੰਦ ਦੀ ਔਲਾਦ ਹੁਣ ਵੀ ਚਮਕੌਰ ਸਾਹਿਬ ਵੱਸਦੀ ਅਾ)  ਦਰਬਾਰੀ ਕਵੀ #ਸੈਨਾਪਤਿ ਲਿਖਦਾ  ਖਬਰ ਸੁਨੀ ਜ਼ਿਮੀਂਦਾਰ ਨੇ ਮੱਧ ਬਸੈ ਚਮਕੌਰ। ਸੁਨਤ ਬਚਨ ਤਤਕਾਲ ਹੀ  ਉਹ ਆਯੋ ਉਠਿ ਦੌਰ । ਹਾਥ ਜੋਰ ਐਸੇ ਕਹਯੋ  ਬਿਨਤੀ ਸੁਣੋ ਕਰਤਾਰ । ਬਸੋ ਮਧਿ ਚਮਕੌਰ ਕੈ ਅਪਣੀ ਕਿਰਪਾ ਧਾਰ।  ਸਤਿਗੁਰੂ ਉੱਠ ਕੇ ਗੜ੍ਹੀ ਵੱਲ ਨੂੰ ਤੁਰ ਪਏ ਪਾਤਸ਼ਾਹ ਦੇ ਨਾਲ ਸਿਰਫ 40 ਸਿੰਘ ਤੇ ਦੋਵੇਂ ਸਾਹਿਬਜ਼ਾਦੇ ਅਾ ਸਾਰੇ ਭੁੱਖੇ ਤੇ ਪਿਆਸੇ ਗੜ੍ਹੀ ਅੰਦਰ ਵੜਕੇ ਚੰਗੀ ਤਰਾਂ ਇੱਧਰ-ਉੱਧਰ ਨਿਹਾਰਿਆ  ਗੜ੍ਹੀ ਤੱਕ ਕੇ ਦਸਮੇਸ਼ ਜੀ ਦੇ ਦਿਲ ਜੋ ਖਿਆਲ ਅਾਇਅਾ ਉ #ਜੋਗੀ_ਜੀ ਅੈ ਬਿਅਾਨ ਦੇ ਜਿਸ ਖ਼ਿੱਤੇ ਮੇਂ ਹਮ ਕਹਤੇ ਥੇ  ਆਨਾ ਯਿਹ ਵੁਹੀ ਹੈ । ਕਲ ਲੁਟ ਕੇ ਹ...

ਸਰਸਾ ਤੋ ਚਮਕੌਰ ਤੱਕ ( ਭਾਗ 3 )

(ਭਾਗ-3) ਸ਼ਾਹੀ ਟਿੱਬੀ ਤੋ ਲੰਗ ਪਹਾੜੀ ਤੇ ਮੁਗਲ ਫ਼ੌਜ ਸਰਸਾ ਦੇ ਕੰਢੇ ਚੜ੍ਹ ਅਾਈ  ਅੱਗੋਂ ਸਾਹਿਬਜ਼ਾਦਾ ਅਜੀਤ ਸਿੰਘ ਦੇ ਜਥੇ ਨੇ ਵੈਰੀਆਂ ਦੇ ਮੂੰਹ ਮੋੜ ਦਿੱਤੇ ਸਰਸਾ ਦੇ ਕੱਢੇ ਤੇ ਬੜਾ ਤੱਗੜਾ ਯੁਧ ਹੋਇਆ  ਇੱਥੇ ਸਰਸਾ ਦੇ ਕੰਢੇ ਹੀ ਸਤਿਗੁਰੂ ਦਾ ਸਾਰਾ #ਪਰਿਵਾਰ ਵਿੱਛੜ ਗਿਆ  ਬਾਬਾ ਸੂਰਜ ਮੱਲ ਜੀ ਦੇ ਪੁੱਤਰ  ਗੁਲਾਬ ਮੱਲ ਤੇ ਸ਼ਿਆਮ ਮੱਲ ਨੂੰ ਗੁਰੂ ਸਾਹਿਬ ਨੇ ਇਕ ਚਿੱਠੀ ਲਿਖ ਕੇ ਰਾਜੇ ਨਾਹਨ ਵੱਲ ਤੋਰ ਦਿੱਤਾ ਜਿੱਥੇ ਸਤਿਗੁਰਾਂ ਦੇ ਕਹੇ  ਅਨੁਸਾਰ ਰਾਜੇ ਨੇ #ਗਿਰਵੀ ਨਾਮ ਦਾ ਪਿੰਡ ਦੇ ਦਿੱਤਾ ਉਹ ਦੋਵੇ ਉਥੇ ਰਹੇ   ਮਾਤਾ ਸੁੰਦਰ ਕੌਰ ਤੇ ਮਾਤਾ ਸਾਹਿਬ ਕੌਰ ਜੀ ਨੂੰ  ਭਾਈ ਮਨੀ ਸਿੰਘ ਜੀ ਨਾਲ  ਭਾਈ ਜਵਾਹਰ ਸਿੰਘ ਦੇ ਘਰ ਭੇਜ ਦਿੱਤਾ  ਉੱਥੋਂ ਅੱਗੇ ਚਲੇ ਗਏ  ਮਾਤਾ ਗੁਜਰ ਕੌਰ ਤੇ ਛੋਟੇ ਸਾਹਿਬਜ਼ਾਦੇ  ਇਸ ਵਹੀਰ ਨਾਲੋਂ ਬਿਲਕੁਲ ਹੀ ਵਿੱਛੜ ਗਏ  #ਪਰਿਵਾਰ_ਵਿਛੋੜਾ ਅਸਥਾਨ ਹੈ( ਫੋਟੋ ਨਾਲ ਅੈਡ ਹੈ)   ਹੋਰ ਕੋਈ ਰਾਹ ਨਾ ਦੇਖ  ਹੜ੍ਹ ਤੇ ਆਈ ਛੱਲਾਂ ਮਾਰਦੀ ਸਰਸਾ ਨੂੰ ਪਾਰ ਕਰਨ ਦਾ ਹੁਕਮ ਫੈਸਲਾ ਕੀਤਾ   ਬਹੁਤ ਸਾਰੇ ਘੋੜੇ , ਸਿੰਘ, ਬਜ਼ੁਰਗ ਬੱਚੇ ਤੇ ਹੋਰ ਸਾਜੋ ਸਮਾਨ ਸਰਸਾ ਚ ਰੁੜ੍ਹ ਗਿਅਾ   ਕਈ ਸਾਲਾਂ ਦੀ ਮਿਹਨਤ ਦੇ ਨਾਲ  ਦਰਬਾਰੀ ਕਵੀਆਂ ਵੱਲੋਂ ਤਿਅਾਰ ਕੀਤਾ  ਮਹਾਨ ਗ੍ਰੰਥ  #ਵਿੱਦਿਆ_ਸਾਗਰ ਜਿਸ ਦਾ ਵਚਨ ਹੀ 9 ਮਣ ਲਿਖਿਆ ...

ਅਨੰਦਪੁਰ ਤੋ ਸਰਸਾ ਤੱਕ ( ਭਾਗ 2 )

(ਭਾਗ-2) ਮਈ ਤੋ ਦਸੰਬਰ ਤੱਕ ਅਨੰਦਪੁਰ ਘੇਰੇ ਨੂੰ ਕਰੀਬ 7 ਮੀਨੇ ਹੋ ਗਏ ਸੀ  ਭੁਖ ਕਰਕੇ ਸਰੀਰਾਂ ਨਾਲੋਂ ਮਾਸ ਵੀ ਝੜਣ ਲੱਗ ਪਿਆ ਸੀ ਅੈਸੀ ਹਾਲਤ ਚ ਭੁੱਖ ਦੇ ਦੁੱਖ ਕਰਕੇ ਕੁਝ ਸਿੰਘਾਂ ਨੇ ਨਿਕਲ ਜਾਣ ਨੂੰ ਕਿਅਾ  ਤਾਂ ਮਹਾਰਾਜ ਨੇ ਸਮਝਾਇਅਾ  ਪਰ ਵਾਰ ਵਾਰ ਕਹਿਣ ਤੇ  ਦਸਮੇਸ਼ ਜੀ ਨੇ ਕਿਹਾ ਜੇ ਤੁਹੀ ਜਾਣਾ ਹੈ ਤੇ #ਬੇਦਾਵਾ ਲਿਖਕੇ ਜਾਊ ਕਿ   "ਤੂੰ ਹਾਡਾ ਗੁਰੂ ਨਹੀਂ  ਅਸੀਂ ਤੇਰੇ ਸਿੱਖ ਨਹੀ"  ਕੰਭਦੇ ਹੱਥਾਂ ਨਾਲ ਕੁਝ ਨੇ ਬੇਦਾਵਾ ਲਿਖ ਦਿੱਤਾ  ਮਾਝੇ ਦੇ ਸਿੰਘਾਂ ਦਾ ਇਤਿਹਾਸ ਚ ਖ਼ਾਸ ਜ਼ਿਕਰ ਹੈ ( ਫਿਰ ਪੜਾਇਅਾ ਵੀ ਮੁਕਤਸਰ ਸਾਹਿਬ  ਟੁੱਟੀ ਹੋਈ ਗੰਢੀ ) ਕੁਝ ਦਿਨ ਹੋਰ ਲੰਘੇ ਉਧਰ ਦੱਖਣ ਚ ਬੈਠੇ ਬਾਦਸ਼ਾਹ ਔਰੰਗਜ਼ੇਬ ਨੂੰ ਸਾਰੀ ਖ਼ਬਰ ਪਹੁੰਚ ਰਹੀ ਸੀ  ਹੋਰ ਹੱਲ ਨ ਵੇਖ ਅਖੀਰ ਔਰੰਗਜ਼ੇਬ ਨੇ ਆਪਣੇ ਦਸਖਤ ਕੀਤੀ  ਪਵਿੱਤਰ ਕੁਰਾਨ ਤੇ ਲਿਖਤੀ ਚਿੱਠੀ  ਨਾਲ ਜ਼ੁਬਾਨੀ ਸੁਨੇਹਾ ਇੱਕ ਖਾਸ ਕਾਜੀ ਦੇ ਹੱਥ ਭੇਜਿਆ  "ਜੇ ਤੁਸੀਂ ਅਨੰਦਪੁਰ ਛੱਡ ਦਿਓ ਤਾਂ ਤਾਡਾ ਕੋਈ ਨੁਕਸਾਨ ਨਹੀਂ ਹੋਊ  ਮੈ ਕਸਮ ਖ‍ਾਂਨ" ਇਸ ਕੁਰਾਨ ਦਾ ਜਿਕਰ ਕਰਦਿਆਂ ਪਾਤਸ਼ਾਹ ਨੇ ਜਫਰਨਾਮੇ ਚ ਕਿਅਾ ਜੇ ਤੂੰ ਕਵੇ ਤਾਂ ਮੈ ਤੈਨੂੰ ਤੇਰਾ ਭੇਜਿਅਾ ਕੁਰਾਨ ਤੇ ਸੁਨੇਹਾ ਵੀ ਭੇਜੀ ਸਕਦਾ ਜਿਸ ਦੀ ਤੂੰ ਕਸਮ ਖਾਦੀ ਸੀ  ਉ ਪਾਤਸ਼ਾਹ ਨੇ ਸੰਭਾਲ ਲਿਅਾ ਸੀ  ਔਰੰਗਜ਼ੇਬ ਦੇ ਸੁਨੇਹੇ  ਤੇ ਨਵਾਬਾਂ ਦੇ ਤ...

ਅਨੰਦਪੁਰ ਦਾ ਘੇਰਾ ( ਭਾਗ 1 )

 (ਭਾਗ-1) 1675 ਨੂੰ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸ਼ਹੀਦੀ ਤੋਂ ਬਾਦ  ਕਲਗੀਧਰ ਪਿਤਾ ਨੇ ਵੀ ਜੁਲਮ ਵਿਰੋਧ ਓਦਾਂ ਈ ਸ਼ਸ਼ਤਰ ਚੁੱਕੇ  ਜਿਵੇਂ ਪੰਜਵੇਂ ਪਾਤਸ਼ਾਹ ਦੀ ਸ਼ਹੀਦੀ ਤੋਂ ਬਾਦ  ਦਾਦਾ ਗੁਰੂ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੇ ਚੁੱਕੇ ਸੀ  ਜਿਸ ਕਰਕੇ ਕਲਗੀਧਰ ਪਿਤਾ ਨੂੰ ਜੁਲਮ ਵਿਰੁਧ ਕਈ ਧਰਮ ਯੁਧ ਲੜਣੇ ਪਏ  ਕੁਝ ਖ਼ਾਲਸਾ ਸਾਜਣ ਤੋਂ ਪਹਿਲਾਂ  ਤੇ ਕੁਝ ਬਾਦ ਚ  ਏ ਸਾਰੀਅਾਂ ਜੰਗਾਂ ਨਫ਼ਰਤ ਤੇ ਈਰਖਾ ਦੀ ਅੱਗ ਚ ਸੜਦੇ 22 ਧਾਰਾਂ ਦੇ ਹਿੰਦੂ ਪਹਾੜੀ ਰਾਜੇ ਅਤੇ ਹਕੂਮਤ ਦੇ ਨਸ਼ੇ ਚ ਅੰਨ੍ਹੇ ਹੋਏ ਜ਼ਾਲਮ  ਮੁਗਲ ਬਾਦਸ਼ਾਹ ਅੌਰੰਗਜੇਬ ਨਾਲ ਸੀ   ਹਰ ਜੰਗ ਚ ਪਹਾੜੀ ਰਾਜਿਆਂ ਅਤੇ ਮੁਗ਼ਲ ਫ਼ੌਜ ਨੂੰ ਮੂੰਹ ਦੀ ਖਾਣੀ ਪਈ  ਕਈ ਵਾਰ ਅਚਣਚੇਤ ਹਮਲੇ ਕੀਤੇ  ਕਈ ਵਾਰ ਮਿਲ ਕੇ  ਦੋ ਦੋ ਮਹੀਨੇ ਘੇਰਾ ਪਾਇਅਾ ਪਰ ਕੁਝ ਨ ਬਣਿਅਾ  ਅਖੀਰ ਥੱਕ ਹਾਰ ਕੇ ਰਾਜਿਆਂ ਨੇ ਫਿਰ #ਔਰੰਗਜ਼ੇਬ ਨੂੰ ਚਿੱਠੀ ਲਿਖੀ  ਅੌਰੰਗਾ ਰਾਜਿਅਾ ਦੇ ਕਹੇ ਪਹਿਲਾ ਵੀ ਕਈ ਵਾਰ ਫੌਜ ਭੇਜ ਚੁਕਾ ਸੀ ਜੋ ਹਾਰ ਕੇ ਮੁੜਦੀ ਰਹੀ   ਇਸ ਵਾਰੇ ਪੱਕੇ ਪੈਰੀ ਤੁਰਦਿਅਾ ਅੌਰੰਗੇ ਨੇ ਸਰਹਿੰਦ ਦੇ ਨਵਾਬ ਵਜੀਰ ਖਾਂ ਨੂੰ ਖਾਸ ਫੁਰਮਾਨ ਭੇਜਿਆ     "ਹੋ ਸਕੇ ਤਾਂ ਗੁਰੂ ਨੂੰ ਜਿਉਦਿਅਾ ਗ੍ਰਿਫ਼ਤਾਰ ਕਰੋ ਜਾਂ ਫਿਰ #ਸਿਰ_ਵੱਢ ਕੇ ਮੇਰੇ ਕੋਲ ਭੇਜਿਆ ਜਾਵੇ  ਏ ਕੰਮ ਹੁਣ ਬਿਨ...