Skip to main content

ਸ਼ਹੀਦੀ ਬਾਬਾ ਜੁਝਾਰ ਸਿੰਘ ( ਭਾਗ 6 )

(ਭਾਗ -6)

ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਅਟਾਰੀ ਤੇ ਖੜ ਵੱਡੇ ਵੀਰ ਨੂੰ ਰਣ ਤੱਤੇ ਚ ਵੈਰੀਆਂ ਦੇ ਡੱਕਰੇ ਕਰਦਿਆਂ ਜੰਗੀ ਪੈਂਤੜੇ ਵਰਤਦਿਆਂ ਬੜੇ ਗੌਹ ਨਾਲ ਤੱਕਦੇ ਰਹੇ, ਜਿਵੇਂ ਉਸਤਾਦ ਦੇ ਕੋਲੋਂ ਸਿੱਖੀ ਦਾ  ਵੱਡੇ ਫਰਜੰਦ ਦੀ ਸਹਾਦਤ ਤੇ ਜਦੋ ਗੁਰੂ ਪਿਤਾ ਨੇ ਜੈਕਾਰੇ ਲਾਏ ਤਾਂ ਬਾਬਾ ਜੁਝਾਰ ਸਿੰਘ ਨੇ ਵੀ ਨਾਲ ਅਵਾਜ਼ ਹੀ ਬੁਲੰਦ ਕੀਤੀ ਸੀ ।

ਵੱਡੇ ਵੀਰ ਦੀ ਸ਼ਹਾਦਤ ਤੋ ਬਾਅਦ ਹੱਥ ਜੋੜ ਕਿਹਾ, ਗੁਰੂ ਪਿਤਾ ਹੁਣ ਅਗਲਾ ਜਥਾ ਮੈ ਲੈਕੇ ਜਾਵਾਂਗਾ, ਮੈਂ ਵੱਡੇ ਵੀਰ ਵਾਂਗ ਜੰਗ ਚ ਜੂਝਾਗਾਂ  ਤੁਸੀਂ ਏਥੇ ਖੜ ਕੇ  ਵੇਖਿਓ, ਚੋਜੀ ਪ੍ਰੀਤਮ ਵੇਖ ਕੇ ਮੁਸਕਰਾਏ ਤੇ ਮਜ਼ਾਕ ਦੇ ਲਹਿਜੇ ਨਾਲ ਕਿਹਾ, ਲਾਲ ਜੀ ਤੁਹਾਨੂੰ ਲੜਨਾ ਅਉਦਾ.....

ਹੱਥ ਜੋੜ ਬਾਬਾ ਜੀ ਨੇ ਕਿਹਾ, ਪਾਤਸ਼ਾਹ ਲੜਨਾ ਨਹੀਂ ਆਉਂਦਾ ਪਰ ਮੈਨੂੰ ਮਰਨਾ ਤੇ ਆਉਦਾ , ਸਿਰ ਲਾਹੁਣੇ ਨਹੀਂ ਅਉਦੇ , ਪਰ ਆਪਣਾ ਸਿਰ ਤਲੀ ਤੇ ਰੱਖਣਾ ਅਉਦਾ,  ਕਿਰਪਾ ਕਰੋ ਹੁਣ ਮੈਨੂੰ ਆਗਿਆ ਦੇਓ।
ਲੜਨਾ ਨਹੀਂ ਆਤਾ ਮੁਝੇ ਮਰਨਾ ਤੋ ਹੈ ਆਤਾ ।
ਖ਼ੁਦ ਬੜ੍ਹ ਕੇ ਗਲਾ ਤੇਗ਼ ਪਿ ਧਰਨਾ ਤੋ ਹੈ ਆਤਾ ।

ਗੁਰੂ ਪਿਤਾ ਨੇ ਘੁੱਟ ਕੇ ਗਲ ਨਾਲ ਲਾਇਆ ਕਿਹਾ ਅਸੀਂ ਕਦੇ ਕਿਸੇ ਨੂੰ ਅਜ ਤਕ ਸ਼ਹਾਦਤ ਤੋਂ ਨਹੀਂ ਰੋਕਿਆ। ਗੁਰਦੇਵ ਪਿਤਾ ਨੂੰ ਅਹੀ ਆਪ ਬੇਨਤੀ ਕੀਤੀ ਸੀ, ਦਿੱਲੀ ਜਾਣ ਲੀ,  ਤੁਹਾਡੇ ਵੱਡੇ ਭਰਾ ਨੂੰ ਥਾਪੜਾ ਦੇ ਕੇ ਤੋਰਿਆ ਹੇੈ, ਤੁਹਾਨੂੰ ਵੀ ਨਹੀ ਰੋਕਾਂਗੇ ,ਜਾਓ ਅਕਾਲ ਪੁਰਖ ਤੁਹਾਨੂੰ ਬਲ ਬਖਸ਼ੇ। ਅਸੀਂ ਤੁਹਾਨੂੰ ਅਲਾਹ ਦੇ ਸਪੁਰਦ ਕਰਦੇ ਆ,  ਮਰੋ ਜਾਂ ਮਾਰ ਦਿਓ ,ਪੁੱਤਰ ਜੀ ਤੁਹੀ ਪੰਥ ਦੇ #ਮਲਾਹ ਹੋ 
(ਬੇੜਾ ਚਲਣ ਆਲਾ )  ਜਾਓ ਸਿਰ ਭੇਟ ਕਰੋ, ਤਾਂਕੇ ਧਰਮ ਦੀ ਬੇੜੀ ਚੱਲੇ।
ਬੇਟਾ, ਹੋ ਤੁਮ ਹੀ ਪੰਥ ਕੇ ਬੇੜੇ ਕੇ ਖ਼ਿਵੱਯਾ ।
ਸਰ ਭੇਂਟ ਕਰੋ ਤਾਕਿ ਧਰਮ ਕੀ ਚਲੇ ਨੱਯਾ ।

ਅਟਾਰੀ ਤੋ ਥੱਲੇ ਆ,  ਬਾਬਾ ਜੁਝਾਰ ਸਿੰਘ ਜੀ ਨੂੰ ਆਪ  ਸ਼ਸਤਰ ਸਜਾ ਤਿਆਰ ਕੀਤਾ , ਏਸ ਵੇਲੇ ਬਾਬਾ ਜੀ ਦੀ ਉਮਰ ਸਿਰਫ 
14 ਸਾਲ ਕੁਝ ਮਹੀਨੇ ਸੀ ,ਬਾਜ਼ਾਵਾਲੇ ਬਾਪੂ ਨੇ ਥਾਪੜਾ ਦਿੱਤਾ ਤੇ ਕਿਆ ਹਾਡੇ ਮਨ ਦੀ ਬੜੀ ਰੀਝ ਆ, ਤੁਹਾਨੂੰ ਤੇਗ ਚਲਾਉਦਿਆਂ ਵੇਖਾਂ, ਸੀਨੇ ਤੇ ਬਰਸ਼ੀ ਖਾਂਦਿਆਂ ਵੇਖਾਂ, (ਧੰਨ ਪਿਤਾ 🙏)
ਖ਼ਵਾਹਿਸ਼ ਹੈ ਤੁਮ੍ਹੇਂ ਤੇਗ਼ ਚਲਾਤੇ ਹੂਏ ਦੇਖੇਂ !
ਹਮ ਆਂਖ ਸੇ ਬਰਛੀ ਤੁਮ੍ਹੇਂ ਖਾਤੇ ਹੂਏ ਦੇਖੇਂ !!

 ਪੰਜ ਪਿਆਰਿਆਂ ਚੋ ਭਾਈ #ਸਾਹਿਬ_ਸਿੰਘ  ਕੁਝ ਹੋਰ ਸਿੰਘ ਬਾਬਾ ਜੀ ਦੇ ਨਾਲ ਤਿਆਰ ਹੋਏ,  ਦਰਵਾਜ਼ਾ ਖੁੱਲ੍ਹਾ ,
ਗੜ੍ਹੀ  ਤੋ ਬਾਹਰ ਨਿਕਲਦਿਆਂ ਹੀ  ਬੰਦੂਕਾਂ ਦੀ ਸ਼ਲਖ ਛੱਡੀ ਧੜਾਧੜ ਗੋਲੀਆਂ ਨਾਲ ਕਈਆਂ ਦੇ ਸੀਨੇ ਪਾੜਤੇ  ਪਹਿਲੇ ਕਦਮ ਈ ਬਾਬਾ ਜੀ ਨੇ ਏਡਾ ਜ਼ਬਰਦਸਤ ਹਮਲਾ ਕੀਤਾ,  ਕੇ ਸ਼ੇਰਾਂ ਵਾਂਗ ਗੱਜਦੇ ਵੈਰੀ ਗਿੱਦੜਾਂ ਵਾਗ ਡਹਲ ਗਏ ।

ਜਬ ਫ਼ਤਹ ਗਜਾ ਕਰ ਗਏ ਜੁਝਾਰ ਥੇ ਰਨ ਮੇਂ ।
ਹਰ ਸ਼ੇਰ, ਬਘੇਲਾ ਨਜ਼ਰ ਆਨੇ ਲਗਾ ਬਨ ਮੇਂ ।
 
ਬੰਦੂਕਾਂ ਖਾਲੀ ਹੋਈਆਂ ਤੇ ਬਾਬਾ ਜੀ ਨੇ ਬਰਛਾ ਕੱਢ ਲਿਆ 
 10/11 ਨੇ ਘੇਰਾ ਪਾ ਲਿਆ ਬਾਬਾ ਜੀ ਸਾਰੇ ਨਬੇੜ ਤੇ 
ਫੇਰ 20/25 ਇਕੱਠੇ ਹੋ ਆਏ,  ਸਭ ਦੇ ਡਕਰੇ ਕਰਕੇ ਅਜੇ ਦੋ ਕਦਮ ਤੁਰੇ ਕੇ  40/50 ਨੇ  ਘੇਰਾ ਪਾ ਲਿਆ,  ਬਾਬਾ ਜੀ ਬਾਜੀਗਰ ਵਾਂਗ ਪੈਂਤੜੇਂ ਬਦਲਦਿਆਂ, ਸਭ ਦਾ ਫਾਤੀਆ ਪੜਤਾ,  ਰੌਲਾ ਪੈਂ ਗਿਆ, ਸਾਰੇ ਭੈ ਭੀਤ ਹੋ ਗਏ, ਕਹਿਣ ਬੱਚ ਬੱਚ ਲੜੋ, ਕੇ ਕਲਗੀ ਵਾਲੇ ਦਾ ਛੋਟਾ ਫਰਜੰਦ ਆ।
ਦਸ ਬੀਸ ਕੋ ਜ਼ਖ਼ਮੀ ਕੀਯਾ ਦਸ ਬੀਸ ਕੋ ਮਾਰਾ ।
ਇਕ ਹਮਲੇ ਮੇਂ ਇਸ ਏਕ ਨੇ ਇਕੀਸ ਕੋ ਮਾਰਾ ।
ਖ਼ੱਨਾਸ ਕੋ ਮਾਰਾ ਕਭੀ ਇਬਲੀਸ ਕੋ ਮਾਰਾ ।
ਗ਼ੁਲ ਮਚ ਗਯਾ ਇਕ ਤਿਫ਼ਲ ਨੇ ਚਾਲੀਸ ਕੋ ਮਾਰਾ ।
ਬਚ ਬਚ ਕੇ ਲੜੋ ਕਲਗ਼ੀਓਂ ਵਾਲੇ ਕੇ ਪਿਸਰ ਸੇ ।
ਯਿਹ ਨੀਮਚਾ ਲਾਏ ਹੈਂ ਗੁਰੂ ਜੀ ਕੀ ਕਮਰ ਸੇ ।

 ਏ ਕਵੀ ਸੰਤੋਖ ਸਿੰਘ ਲਿਖਦੇ,  ਬਾਬਾ ਜੁਝਾਰ ਸਿੰਘ ਮੈਦਾਨ ਚ ਐਂ ਫਿਰਦੇ, ਜਿਵੇਂ ਹਿਰਨਾਂ ਦੇ ਝੁੰਡ ਚ ਬੱਬਰ ਸ਼ੇਰ ਗੱਜ ਦਾ,  ਮਰਨ ਦਾ ਕੋਈ ਡਰ ਨੀ , ਨੇਜੇ ਨਾਲ ਵੈਰੀਆਂ ਨੂੰ ਪਰੋ ਪਰੋ ਕੇ, ਲੋਥਾਂ ਤੇ ਲੋਥਾਂ ਚਾੜ੍ਹਤੀਆਂ  ,ਢੇਰ ਲਾਤੇ, ਮੁਰਦਿਆਂ ਦੇ  ਵਜੀਦੈ ਤੋ ਸੁਣ ਵੈਰੀ ਜਦੋ ਕੱਠੇ ਹੋ ਚੜ੍ਹਦੇ ਆ,  ਬਾਬਾ ਜੀ ਐ ਹਲੂਣਾ ਦਿੰਦੇ ਜਿਵੇਂ ਪਾਣੀ ਚ ਮਗਰਮੱਛ ਉਛਲਦਾ , ਜਥੇ ਦੇ ਸਿੰਘ ਜ਼ਖਮੀ ਹੋ ਸ਼ਹੀਦੀਆਂ ਪਾਉਣ ਡਏ ਸੀ ,ਬਾਬਾ ਜੀ ਦਾ ਘੋੜਾ ਆਖਰੀ ਸਾਹਾਂ ਤੇ ,ਘੋੜਾ ਛੱਡ ਪੈਦਲ ਹੋ ਪਏ ,ਸਾਰਾ ਸਰੀਰ ਲਹੂ ਲੁਹਾਨ ਹੋਇਆ ਪਿਆ ਹੈ  ,ਪਰ ਰਣ ਵੇਖ ਸੂਰਮੇ ਨੂੰ ਚਾਅ ਚੜਦਾ ,ਨੇਜਾ ਟੁੱਟ ਗਿਆ ਤੇ #ਸ੍ਰੀ_ਸਾਹਿਬ ਕੱਢ ਲੀ  ਕੱਦੂ ਵਾਂਗ ਮੁਗਲ  ਤੇ ਪਹਾੜੀ ਫੌਜ ਦੇ ਸਿਰ ਲਉਦਿਆਂ ਉਹ ਵੀ ਟੁੱਟ ਗਈ , ਤਾਂਵੀ ਸਾਹਮਣੇ ਹੋਣ ਦਾ ਹੌਸਲਾਂ ਨਹੀ ਸੀ,  ਤਾਂ ਇੱਕ ਪਠਾਣ ਨੇ ਪਿੱਛੋਂ ਦੀ ਬਰਸ਼ੀ ਮਾਰੀ, ਐਂ ਦਸਮੇਸ਼ ਦਾ ਦੂਜਾ ਫਰਜੰਦ ਵੀ ਵੱਡੇ ਵੀਰ ਨੂੰ ਜਾ ਮਿਲਿਆ,  ਕਲਗੀਧਰ ਪਿਤਾ ਨੇ ਜੈਕਾਰੇ ਲਾਏ ਤੇ ਅਕਾਲ ਪੁਰਖ ਦਾ ਸ਼ੁਕਰਨਾ ਕੀਤਾ ।

ਬੱਸ ਏਕ ਹਿੰਦ ਮੇਂ ਤੀਰਥ ਹੈ ਯਾਤਰਾ ਕੇ ਲੀਯੇ ।
ਕਟਾਏ ਬਾਪ ਨੇ ਬੱਚੇ ਜਹਾਂ ਖ਼ੁਦਾ ਕੇ ਲੀਯੇ ।

  ਏਦਾ  8 ਪੋਹ ਦਿਨ ਸ਼ੁਕਰਵਾਰ ਨੂੰ ਚਮਕੌਰ ਦੀ ਧਰਤੀ ਤੇ ਸੰਸਾਰ ਦਾ ਸਭ ਤੋਂ ਅਨੋਖਾ ਯੁੱਧ ਹੋਇਆ  ਜਿੱਥੇ ਇੱਕ ਪਾਸੇ ਓਸ ਵੇਲੇ ਦੀ ਏਸੀਆ ਦੀ ਸਭ ਤੋਂ ਵੱਡੀ ਤਾਕਤ ਸਭ ਤਰ੍ਹਾਂ ਦੇ ਹਥਿਅਾਰਾਂ ਤੋਪਾਂ ਘੋੜੇ ਊਠ ਜੰਗੀ ਹਾਥੀਅਾਂ ਨਾਲ ਲੈਸ 10 ਲੱਖ ਦੀ ਫੌਜ  ਦੂਜੇ ਪਾਸੇ 40 ਭੁੱਖੇ-ਪਿਆਸੇ ਸਿੱਖ  ਜਿੰਨਾ ਕੋਲ ਸ਼ਸਤਰ ਵੀ ਗਿਣਤੀ ਦੇ ਸੀ  ਸ਼ਾਮ ਤੱਕ ਮੈਦਾਨ ਚ ਇਨ੍ਹਾਂ ਲਹੂ ਵਹਿ ਚੁਕਾ ਸੀ ਕੇ ਜਿਵੇ ਮੋਹਲੇਧਾਰ ਮੀਹ ਪੈਕੇ ਵਹਿਣ ਵਗਦੇ ਆ ਚਮਕੌਰ ਦੇ ਰੇਤਲੇ  ਟਿੱਬਿਅਾ ਚ ਲਹੂ ਮਿੱਝ ਨਾਲ ਰੌਣੀ ਕਰਤੀ  ਧਰਤੀ ਹੀ ਨਹੀ  ਸੂਰਜ ਵੀ ਲਾਲ ਹੋ ਕੇ ਘਰ ਨੂੰ ਮੁੜ ਗਿਆ। 
ਜੋਗੀ ਜੀ ਅਾਂਦੇ 
.....ਚਲਦਾ.....
ਮੇਜਰ ਸਿੰਘ 
ਗੁਰੂ ਕਿਰਪਾ ਕਰੇ

ਸਰਬੰਸ ਦਾਨੀ ਪਿਤਾ ਦੇ ਸਮੂਹ ਪਰਿਵਾਰ  ਚਾਰੇ ਸਾਹਿਬਜ਼ਾਦੇ  ਮਾਤਾ ਗੁਜਰੀ ਜੀ ਪਿਆਰੇ ਗੁਰਸਿੱਖੀ ਸਿੰਘਾਂ ਮਾਤਾਂਵਾਂ  ਦੀ ਸ਼ਹਾਦਤ ਨੂੰ ਮੁਖ ਰੱਖਦਿਆਂ#ਛੇਵੀਂ_ਪੋਸਟ

Comments

Popular posts from this blog

ਯੁੱਧ ਤੇ ਸ਼ਹੀਦੀ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ( ਭਾਗ 5 )

(ਭਾਗ -5)  ਦੋ ਜਥੇ ਸ਼ਹੀਦ ਹੋਣ ਤੋਂ ਬਾਦ ਸਿੰਘਾਂ ਨੇ ਬੇਨਤੀ ਕੀਤੀ ਮਹਾਰਾਜ ਤੁਸੀਂ ਦੋਹਾਂ ਸਾਹਿਬਜ਼ਾਦਿਆਂ ਨੂੰ ਲੈ ਕੇ ਗੜ੍ਹੀ ਚੋ ਨਿਕਲ ਜਾਉ ਪਾਤਸ਼ਾਹ ਨੇ ਅਣਸੁਣੀ ਕਰ ਦਿੱਤੀ  ਫੇ ਬੇਨਤੀ ਕੀਤੀ ਹਾਡੀ  ਮੰਨੋ ਸਾਹਿਬਜ਼ਾਦਿਆਂ ਨੂੰ ਲੈ ਕੇ ਚਲੇ ਜਾਓ  ਕਲਗੀਧਰ ਪਿਤਾ ਨੇ ਕਿਅਾ ਕੇੜੇ ਸਾਹਿਬਜ਼ਾਦੇ.....ਕੀ ਤੁਹੀ ਮੇਰੇ ਪੁਤ ਨਹੀ ..... ਤੁਸੀਂ ਸਾਰੇ ਮੇਰੇ ਸਾਹਿਬਜ਼ਾਦੇ ਹੋ  ਸਾਰੇ ਮੇਰੇ ਹੋ  ਏ ਸੁਣ ਕੇ ਸਿੰਘ ਚੁੱਪ ਕਰ ਗਏ  ਉਧਰ ਵਜ਼ੀਰ ਖਾਨ ਨੇ ਇਸਮਾਈਲ ਖਾਂ ਹਦੈਤ ਖਾਂ ਖਲੀਲ ਖਾਂ ਸੁਲਤਾਨ ਖਾਨ ਅਸਮਾਨ ਖਾਨ ਜਹਾਨ ਖਾਨ ਕਈ ਖਾਂ ਕੱਠੇ ਕਰ ਇੱਕੋ ਵਾਰ ਫੇ ਹਮਲਾ ਕਰਨ ਦਾ ਜਤਨ ਕੀਤਾ  ਬਾਬਾ ਅਜੀਤ ਸਿੰਘ ਨੇ ਹੱਥ ਜੋੜ ਕੇ ਕਿਹਾ ਮਹਾਰਾਜ ਹੁਣ ਮੈਨੂੰ ਆਗਿਅਾ ਦਿਉ  ਕਲਗੀਧਰ ਪਿਤਾ ਨੇਂ ਖੁਸ਼ੀ ਦੇ ਨਾਲ #ਥਾਪੜਾ ਦਿੱਤਾ  ਭਾਈ ਦਯਾ ਸਿੰਘ ਨੇ ਰੋਕਿਆ  ਤਾਂ ਬਾਬਾ ਜੀ ਨੇ ਕਿਹਾ ਭੰਗਾਣੀ ਦਾ ਜੰਗ ਜਿੱਤ  ਗੁਰੂ ਪਿਤਾ ਨੇ ਮੇਰਾ ਨਾਮ ਅਜੀਤ ਸਿੰਘ ਰੱਖਿਆ ਸੀ  ਅੱਜ ਤੁਸੀਂ ਵੇਖਿਉ ਅਜੀਤ ਸਿੰਘ ਕਿਵੇਂ ਨਾਮ ਦੀ ਲਾਜ ਰੱਖਦਾ   ਨਾਮ ਹੈ ਅਜੀਤ ਸਿੰਘ  ਜਿੱਤਿਆ ਨਈ ਜਾਵਾਂਗਾ  ਜਿੱਤਿਆ ਗਿਆ ਅਗਰ  ਜਿਉਦਾ ਨਈ ਆਵਾਂਗਾ  ਸਾਹਿਬਜ਼ਾਦਾ ਅਜੀਤ ਸਿੰਘ ਦੇ ਨਾਲ ਪਿਆਰੇ ਭਾਈ ਮੋਹਕਮ ਸਿੰਘ  ਭਾਈ ਈਸ਼ਰ ਸਿੰਘ ਭਾਈ ਲਾਲ ਸਿੰਘ ਭਾਈ ਨੰਦ ਸਿੰਘ ਤੁਰੇ  ਬਾਬਾ ਜੀ ਦੀ ਉਮਰ ਸਿਰਫ #18_ਕ_ਸਾਲ ਸੀ  ਹਵੇਲੀ ਤੋਂ ਬਾਹਰ ਨਿਕਲਦਿਆਂ ਜੈਕਾਰੇ ਛੱਡੇ  ਅਸਮਾਣ ਗੂੰਜਣ ਲਾਤਾ ਬਾਬਾ ਅਜੀਤ ਸਿੰਘ ਜੀ ਨੇ ਅ

ਕਲਗੀਧਰ ਜੀ ਨੇ ਗੜ੍ਹੀ ਛਡਣੀ ( ਭਾਗ 7 )

( ਭਾਗ-7) 8 ਪੋਹ ਦਾ ਸੂਰਜ ਛਿਪਿਆ  ਸਿਆਲ ਦੇ ਦਿਨਾਂ  ਨਾਲ ਈ ਹਨੇਰਾ ਹੋ ਗਿਆ  ਜੰਗ ਬੰਦ ਹੋਗੀ  ਗੜ੍ਹੀ ਚ ਸਿੰਘਾਂ ਨੇ ਦਸਮੇਸ਼ ਪਿਤਾ ਨੇ ਮਿਲਕੇ  ਸੋਦਰ ਰਹਿਰਾਸ ਸਾਹਿਬ ਦਾ ਪਾਠ ਕੀਤਾ ਪਾਤਸ਼ਾਹ ਨੇ ਆਪ ਸ਼ਹੀਦਾਂ ਲੀ ਅਰਦਾਸ ਕੀਤੀ  ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ ( ਕੁਝ ਤੀਰ ਚਲਉਦਾ ਦਾ ਵੀ ਜਿਕਰ ਹੈ ਉ ਬਾਦ ਚ ਲਿਖੋ) ਸਾਰੀ ਸਮਾਪਤੀ ਹੋਈ  ਨਾਲ ਦੇ ਸਿੰਘਾਂ ਨੂੰ ਕੱਠਿਆਂ ਕਰ ਦਸਮੇਸ਼ ਜੀ ਨੇ  ਗਰਜ ਕੇ ਕਿਹਾ ਖਾਲਸਾ ਜੀ  ਸਵੇਰੇ ਪਹਿਲਾ ਜਥਾ ਅਹੀ ਲੈ ਕੇ ਜਾਵਾਂਗੇ  ਸੁਣ ਕੇ ਸਾਰੇ ਸਿੰਘ ਇੱਕ ਦੂਜੇ ਦੇ ਮੂੰਹ ਵੱਲ ਵੇਖਣ ਲੱਗੇ  ਸਿੰਘਾਂ ਬੜੀਆਂ ਬੇਨਤੀਆਂ ਕੀਤੀਆਂ ਕੇ ਤੁਸੀਂ ਜੰਗ ਚ ਨ ਜਾਊ ਵੈਰੀ ਨਾਲ ਅਹੀ ਅਾਪੇ ਨਜਿਠ ਲਾਵਾਂਗੇ  ਅਜੇ ਪੰਥ ਨੂੰ ਤਾਡੀ ਲੋੜ ਅਾ ਕਿਉਂਕਿ ਤਾਡਾ ਪਾਵਨ ਸਰੀਰ ਸਲਾਮ ਰਿਅਾ ਤੁਹੀ  ਹਾਡੇ ਵਰਗੇ ਲੱਖਾਂ ਪੈਦਾ ਕਰਲੋ ਗੇ ਪਰ ਹਾਡੇ ਤੋ ਤਾਡੇ ਅਰਗਾ ..... ਮਹਾਰਾਜ ਅਾਪਣੀ ਗੱਲ ਤੇ ਦ੍ਰਿੜ ਰਹੇ  ਆਖਿਰ ਭਾਈ ਦਇਆ ਸਿੰਘ ਜੀ ਹੋਰ ਸਿੰਘਾਂ ਨੂੰ ਨਾਲ ਲੈ ਕੁਝ ਪਾਸੇ ਹੋਏ ਮਿਲਕੇ #ਗੁਰਮਤਾ ਕੀਤਾ  ਖਾਲਸਾ ਸਾਜਣ ਤੋ ਬਾਦ ਏ ਪਹਿਲਾਂ ਪੰਜ ਪ੍ਰਧਾਨੀ ਗੁਰੁਮਤਾ ਸੀ  ਗੁਰਮਤਾ ਕਰ ਸਿੰਘਾਂ ਨੇ ਪੰਜ ਪਿਅਾਰਿਅਾ ਦੇ ਰੂਪ ਚ ਸਾਹਮਣੇ ਖੜ ਭਾਈ ਦਇਆ ਸਿੰਘ ਜੀ ਨੇ ਕਿਹਾ  ਪਾਤਸ਼ਾਹ  ਖਾਲਸਾ ਸਾਜਣ ਸਮੇ ਆਪ ਜੀ ਨੇ ਪੰਜ ਸਿੰਘਾਂ ਨੂੰ  ਅਕਾਲੀ ਰੂਪ ਦਿੱਤਾ "ਅਾਪੇ ਗੁਰ ਚੇਲੇ" ਦੀ  ਬਖਸ਼ਿਸ਼ ਕੀਤੀ ਸੀ   ਅਹੀ ਤਾਨੂੰ ਹੁਕਮ ਕਰਦੇ ਅਾ ਤੁਹੀ ਏਥੇ ਜੰਗ ਨਹ

ਸਰਸਾ ਤੋ ਚਮਕੌਰ ਤੱਕ ( ਭਾਗ 3 )

(ਭਾਗ-3) ਸ਼ਾਹੀ ਟਿੱਬੀ ਤੋ ਲੰਗ ਪਹਾੜੀ ਤੇ ਮੁਗਲ ਫ਼ੌਜ ਸਰਸਾ ਦੇ ਕੰਢੇ ਚੜ੍ਹ ਅਾਈ  ਅੱਗੋਂ ਸਾਹਿਬਜ਼ਾਦਾ ਅਜੀਤ ਸਿੰਘ ਦੇ ਜਥੇ ਨੇ ਵੈਰੀਆਂ ਦੇ ਮੂੰਹ ਮੋੜ ਦਿੱਤੇ ਸਰਸਾ ਦੇ ਕੱਢੇ ਤੇ ਬੜਾ ਤੱਗੜਾ ਯੁਧ ਹੋਇਆ  ਇੱਥੇ ਸਰਸਾ ਦੇ ਕੰਢੇ ਹੀ ਸਤਿਗੁਰੂ ਦਾ ਸਾਰਾ #ਪਰਿਵਾਰ ਵਿੱਛੜ ਗਿਆ  ਬਾਬਾ ਸੂਰਜ ਮੱਲ ਜੀ ਦੇ ਪੁੱਤਰ  ਗੁਲਾਬ ਮੱਲ ਤੇ ਸ਼ਿਆਮ ਮੱਲ ਨੂੰ ਗੁਰੂ ਸਾਹਿਬ ਨੇ ਇਕ ਚਿੱਠੀ ਲਿਖ ਕੇ ਰਾਜੇ ਨਾਹਨ ਵੱਲ ਤੋਰ ਦਿੱਤਾ ਜਿੱਥੇ ਸਤਿਗੁਰਾਂ ਦੇ ਕਹੇ  ਅਨੁਸਾਰ ਰਾਜੇ ਨੇ #ਗਿਰਵੀ ਨਾਮ ਦਾ ਪਿੰਡ ਦੇ ਦਿੱਤਾ ਉਹ ਦੋਵੇ ਉਥੇ ਰਹੇ   ਮਾਤਾ ਸੁੰਦਰ ਕੌਰ ਤੇ ਮਾਤਾ ਸਾਹਿਬ ਕੌਰ ਜੀ ਨੂੰ  ਭਾਈ ਮਨੀ ਸਿੰਘ ਜੀ ਨਾਲ  ਭਾਈ ਜਵਾਹਰ ਸਿੰਘ ਦੇ ਘਰ ਭੇਜ ਦਿੱਤਾ  ਉੱਥੋਂ ਅੱਗੇ ਚਲੇ ਗਏ  ਮਾਤਾ ਗੁਜਰ ਕੌਰ ਤੇ ਛੋਟੇ ਸਾਹਿਬਜ਼ਾਦੇ  ਇਸ ਵਹੀਰ ਨਾਲੋਂ ਬਿਲਕੁਲ ਹੀ ਵਿੱਛੜ ਗਏ  #ਪਰਿਵਾਰ_ਵਿਛੋੜਾ ਅਸਥਾਨ ਹੈ( ਫੋਟੋ ਨਾਲ ਅੈਡ ਹੈ)   ਹੋਰ ਕੋਈ ਰਾਹ ਨਾ ਦੇਖ  ਹੜ੍ਹ ਤੇ ਆਈ ਛੱਲਾਂ ਮਾਰਦੀ ਸਰਸਾ ਨੂੰ ਪਾਰ ਕਰਨ ਦਾ ਹੁਕਮ ਫੈਸਲਾ ਕੀਤਾ   ਬਹੁਤ ਸਾਰੇ ਘੋੜੇ , ਸਿੰਘ, ਬਜ਼ੁਰਗ ਬੱਚੇ ਤੇ ਹੋਰ ਸਾਜੋ ਸਮਾਨ ਸਰਸਾ ਚ ਰੁੜ੍ਹ ਗਿਅਾ   ਕਈ ਸਾਲਾਂ ਦੀ ਮਿਹਨਤ ਦੇ ਨਾਲ  ਦਰਬਾਰੀ ਕਵੀਆਂ ਵੱਲੋਂ ਤਿਅਾਰ ਕੀਤਾ  ਮਹਾਨ ਗ੍ਰੰਥ  #ਵਿੱਦਿਆ_ਸਾਗਰ ਜਿਸ ਦਾ ਵਚਨ ਹੀ 9 ਮਣ ਲਿਖਿਆ ਮਿਲਦਾ ਹੈ   ਉਹ ਵੀ ਰੁੜ੍ਹ ਗਿਆ ਸਰਸਾ ਕੱਢੇ ਹੀ  ਸਾਹਿਬਜ਼ਾਦਾ ਅਜੀਤ ਸਿੰਘ  ਘੇਰੇ ਵਿਚ ਆ ਗਏ ਤਾਂ ਭਾਈ ਜੀਵਨ ਸਿੰਘ ਜੀ (ਜੋ ਦਿੱ