Skip to main content

Posts

Showing posts with the label ਪੰਜਾਬੀ ਰਚਨਾਂ

ਦੀਵਾਲੀ ਤੇ ਉਡੀਕ

 ਦੀਵਾਲੀ ਦਾ ਦਿਨ ਸੀ । ਮੈ ਤੇ ਨਿੱਕਾ ਵੀਰ ਬਾਪੂ ਦੇ ਆਉਣ ਦਾ ਇੰਤਜ਼ਾਰ ਕਰ ਰਹੇ ਸਾਂ , ਕਿ ਕਦੋਂ ਕਿਸ ਵੇਲੇ ਬਾਪੂ ਕੰਮ ਤੋਂ ਦੀਵਾਲੀ ਲੈਕੇ ਘਰ ਆਵੇ , ਤੇ ਅਸੀਂ ਬਜਾਰੋਂ ਰਾਤ ਨੂੰ ਚਲਾਉਣ ਵਾਸਤੇ ਪਟਾਕੇ ਖ਼ਰੀਦ ਲਿਆਈਏ ।                          ਬਾਪੂ ਅੱਜ ਕੁਵੇਲੇ ਵੇਲੇ ਘਰ ਪਰਤਿਆ । ਘਰ ਆਉਂਦੇ ਹੀ ਬਾਪੂ ਨਹਾਨ ਵਾਸਤੇ ਚਲੇ ਗਏ ਤੇ ਸਾਨੂੰ ਵੀ ਮੂੰਹ ਹੱਥ ਧੋਣ ਵਾਸਤੇ ਆਖ ਗਏ । ਅਸੀਂ ਉਹਨਾਂ ਦੀ ਗੱਲ ਸੁਣ ਮੂੰਹ ਹੱਥ ਧੋਹ ਲਿਆ ਤੇ ਇਨ੍ਹੇ ਨੂੰ ਬਾਪੂ ਵੀ ਨਹਾ ਕੇ ਤਿਆਰ ਹੋ ਗਿਆ ।                                                        ਇਸ ਤੋਂ ਪਹਿਲਾਂ ਅਸੀਂ ਬਾਪੂ ਨੂੰ ਪਟਾਕਿਆਂ ਬਾਰੇ ਕੁੱਝ ਬੋਲਦਾ ਉਸਤੋਂ ਪਹਿਲਾਂ ਹੀ ਬਾਪੂ ਨੇ ਅਗੋਂ ਆਖ ਦੇਣਾ , ਕਿ ਚਲੋ ਪਹਿਲਾਂ ਤੁਹਾਡੇ ਦਾਦੇ ਦੇ ਨਾਮ ਦਾ ਦੀਵਾ ਲਾ ਆਈਏ ਸਿਵੇਆ ਵਿੱਚ ਜਾਕੇ , ਅਸੀਂ ਵੀ ਚੁੱਪ ਚਾਪ ਬਾਪੂ ਨਾਲ ਤੁਰ ਪੈਣਾ।  ਅਸੀਂ ਅਗੋਂ ਬਾਪੂ ਨੂੰ ਕੁੱਝ ਬੋਲ ਵੀ ਨਹੀਂ ਸਾਂ ਸਕਦੇ , ਜੇ ਕੁੱਝ ਬੋਲਦੇ ਤਾਂ ਦੀਵਾਲੀ ਵਾਲੇ ਦਿਨ ਹੀ ਬਾਪੂ ਨੇ ਸਾਡੀ ਦਿਵਾਲੀ ਘਰੇ ਮਨਾ ਦੇਣੀ ਸੀ ।    ...

ਟੈਲੀਫ਼ੋਨ

ਨਿੱਕੇ ਹੁੰਦਿਆਂ ਬੜਾ ਚਾਹ ਹੁੰਦਾ ਸੀ , ਕਿ ਕਦੋਂ ਸ਼ਾਮ ਦੇ 5 ਵੱਜਣ।  ਪੂਰਾ ਦਿਨ ਬਸ ਇਕ ਸ਼ਾਮ ਦੀ ਹੀ ਉਡੀਕ ਕਰਦੇ ਰਹਿਣਾ ।                                  ਸ਼ਾਮ ਦੇ 5 ਵੱਜਣ ਤੇ ਨਾਲ ਦੇ ਨਾਲ ਹੀ ਘਰ ਵਾਲੇ ਟੈਲੀਫ਼ੋਨ ਤੋਂ ਬਾਪੂ ਨੂੰ ਫੋਨ ਲਾ ਦੇਣਾ , ਤੇ ਘਰੇ ਆਉਣ ਲੱਗੇ ਕੁੱਝ ਨਾ ਕੁੱਝ ਖਾਣ ਵਾਸਤੇ ਲੈਕੇ ਆਉਣ ਲਈ ਆਂਖ ਦੇਣਾ । ਪਰ ਮੇਰੇ ਨਾਲ ਹਰ ਬਾਰ ਇਸਦੇ ਉਲੱਟ ਹੀ ਹੁੰਦਾ ਸੀ ।             ਜਦੋਂ ਵੀ ਬਾਪੂ ਨੂੰ ਫੋਨ ਕਰਨਾ ਤਾਂ ਬਾਪੂ ਅੱਗੋਂ ਪਹਿਲਾਂ ਹੀ ਬੋਲ ਦਿੰਦਾ ਸੀ , ਅੱਜ ਮੇਰੇ ਪੁੱਤ ਨੇ ਕੀ ਖਾਣਾ ਏ , ਕਿ ਲੈਕੇ ਆਵਾ ।  ਮੈ ਹਰ ਬਾਰ ਸੋਚਾਂ ਵੀ ਪੈ ਜਾਂਦਾ ਸੀ ਕਿ ਬਾਪੂ ਨੂੰ ਕਿੰਝ ਪਤਾ ਲਗਦਾ ਕਿ ਮੈਂ ਕੁੱਝ ਖਾਣਾ ਏ ।                                            ਪਰ ਅੱਜ ਪੂਰੇ 10 ਵਰ੍ਹੇ ਹੋ ਗਏ ਨੇ ਪਤਾ ਹੀ ਨਹੀਓ ਕਿਉ ਅੱਜ ਵੀ ਹਰ ਰੋਜ਼ ਸ਼ਾਮੀ 5 ਵੱਜਣ ਦੀ ਉਡੀਕ ਕਰਦਾ ।...

ਇੱਕ ਕੁੜੀ ਹੋਣਾ |

ਕੁੜੀ ਹੋਣਾ ਕੋਈ ਖਾਸ ਵੱਡੀ ਗੱਲ ਨੀ , ਇਹ ਕੁੱਝ ਲੋਕਾਂ ਦਾ ਕਥਨ ਹੈ । ਕੁੜੀ ਅਕਸਰ ਗਲਤ ਹੁੰਦੀਂ ਹੈ , ਇਹ ਕੁੱਝ ਲੋਕਾਂ ਦਾ ਵੇਹਮ ਹੈ । ਕੁੜੀ ਨਿੱਕੇ ਨਿੱਕੇ ਕੱਪੜੇ ਪਾਉਂਦੀ ਹੈ , ਇਹ ਕੁੱਝ ਲੋਕਾਂ ਦੀ ਛੋਟੀ ਸੋਚ ਹੈ । ਕੁੜੀ ਬਸ ਘਰ ਦਾ ਕੰਮ ਕਰ ਸਕਦੀ ਹੈ , ਇਹ ਕੁੱਝ ਲੋਕਾਂ ਦੀ ਅਨਪੜ੍ਹਤਾ ਹੈ । ਕੁੜੀ ਬਸ ਬੱਚੇ ਪੈਦਾ ਕਰਨ ਤੇ ਕਾਮ ਦੀ ਵਰਤੋਂ ਲਈ ਬਣੀ ਹੈ , ਇਹ ਕੁੱਝ ਲੋਕਾਂ ਦੀ ਗੰਦੀ ਸੋਚ   ਹੈ । ਕੁੜੀ ਘਰ ਦੀ ਦਹਿਲੀਜ ਨਹੀਂ ਟੱਪ ਸਕਦੀ , ਇਹ ਕੁੱਝ ਲੋਕਾਂ ਦਾ ਵਿਚਾਰ ਹੈ । ਮੰਨਿਆ ਕੁੱਝ ਕੁੜੀਆਂ ਗਲਤ ਹੁੰਦੀਆਂ ਹਨ , ਪਰ ਉਹਨਾਂ ਦੀਆ ਵੀ ਕੁੱਝ ਮਜਬੂਰੀਆਂ ਹਨ । ਅਸੀਂ ਕਿਸੇ ਇੱਕ ਨੂੰ ਵੇਖ ਸਭ ਨੂੰ ਗਲਤ ਨਹੀਂ ਬੋਲ ਸਕਦੇ  ।    ਜੇ ਰੱਬ ਨੇ ਸਾਨੂੰ ਕੋਈ ਧੀ - ਭੈਣ ਨਹੀਂ ਦਿੱਤੀ , ਤਾਂ ਇਸਦਾ ਏ ਮੱਤਲਬ ਨਹੀਂ , ਕਿ ਅਸੀ ਦੂਜਿਆਂ ਦੀਆਂ ਧੀਆਂ - ਭੈਣਾਂ ਨੂੰ ਮੰਨਦਾ ਬੋਲੀਏ । ਜੇ ਕੁੜੀਆਂ ਘਰ ਨਾ ਸੰਭਾਲਣ ਫੇਰ ਇੱਕ ਘਰ , ਘਰ ਕਿਵੇ ਬਣ ਸਕੇਗਾ , ਅੱਜ ਦੇ ਯੁੱਗ ਵਿੱਚ ਕੁੜੀਆਂ ਵੱਡੇ ਪੱਧਰ ਤੇ ਆਪਣਾ ਨਾਮ ਰੋਸ਼ਨ ਕਰ ਰਹੀਆਂ ਨੇ । ਇੱਕ ਮੁੰਡੇ ਲਈ ਬਹੁਤ ਸੌਖਾ ਹੁੰਦਾ ਹੈ , ਕਿਸੇ ਕੁੜੀ ਨਾਲ ਸ਼ਰਾਰੀਕ ਸਬੰਧ ਬਣਾਕੇ , ਉਸਨੂੰ ਛ...