Skip to main content

ਦੀਵਾਲੀ ਤੇ ਉਡੀਕ

 ਦੀਵਾਲੀ ਦਾ ਦਿਨ ਸੀ । ਮੈ ਤੇ ਨਿੱਕਾ ਵੀਰ ਬਾਪੂ ਦੇ ਆਉਣ ਦਾ ਇੰਤਜ਼ਾਰ ਕਰ ਰਹੇ ਸਾਂ , ਕਿ ਕਦੋਂ ਕਿਸ ਵੇਲੇ ਬਾਪੂ ਕੰਮ ਤੋਂ ਦੀਵਾਲੀ ਲੈਕੇ ਘਰ ਆਵੇ , ਤੇ ਅਸੀਂ ਬਜਾਰੋਂ ਰਾਤ ਨੂੰ ਚਲਾਉਣ ਵਾਸਤੇ ਪਟਾਕੇ ਖ਼ਰੀਦ ਲਿਆਈਏ । 
                        ਬਾਪੂ ਅੱਜ ਕੁਵੇਲੇ ਵੇਲੇ ਘਰ ਪਰਤਿਆ । ਘਰ ਆਉਂਦੇ ਹੀ ਬਾਪੂ ਨਹਾਨ ਵਾਸਤੇ ਚਲੇ ਗਏ ਤੇ ਸਾਨੂੰ ਵੀ ਮੂੰਹ ਹੱਥ ਧੋਣ ਵਾਸਤੇ ਆਖ ਗਏ । ਅਸੀਂ ਉਹਨਾਂ ਦੀ ਗੱਲ ਸੁਣ ਮੂੰਹ ਹੱਥ ਧੋਹ ਲਿਆ ਤੇ ਇਨ੍ਹੇ ਨੂੰ ਬਾਪੂ ਵੀ ਨਹਾ ਕੇ ਤਿਆਰ ਹੋ ਗਿਆ । 
                                                      ਇਸ ਤੋਂ ਪਹਿਲਾਂ ਅਸੀਂ ਬਾਪੂ ਨੂੰ ਪਟਾਕਿਆਂ ਬਾਰੇ ਕੁੱਝ ਬੋਲਦਾ ਉਸਤੋਂ ਪਹਿਲਾਂ ਹੀ ਬਾਪੂ ਨੇ ਅਗੋਂ ਆਖ ਦੇਣਾ , ਕਿ ਚਲੋ ਪਹਿਲਾਂ ਤੁਹਾਡੇ ਦਾਦੇ ਦੇ ਨਾਮ ਦਾ ਦੀਵਾ ਲਾ ਆਈਏ ਸਿਵੇਆ ਵਿੱਚ ਜਾਕੇ , ਅਸੀਂ ਵੀ ਚੁੱਪ ਚਾਪ ਬਾਪੂ ਨਾਲ ਤੁਰ ਪੈਣਾ।  ਅਸੀਂ ਅਗੋਂ ਬਾਪੂ ਨੂੰ ਕੁੱਝ ਬੋਲ ਵੀ ਨਹੀਂ ਸਾਂ ਸਕਦੇ , ਜੇ ਕੁੱਝ ਬੋਲਦੇ ਤਾਂ ਦੀਵਾਲੀ ਵਾਲੇ ਦਿਨ ਹੀ ਬਾਪੂ ਨੇ ਸਾਡੀ ਦਿਵਾਲੀ ਘਰੇ ਮਨਾ ਦੇਣੀ ਸੀ । 
                                    ਸਿਵੇਆ ਤੋਂ ਘਰੇ ਆਉਂਦੀਆਂ ਹੀ ਅਸੀਂ ਬਾਪੂ ਦੇ ਖੈੜੇ ਪੈ ਜਾਣਾ ਕਿ ਚਲੋ ਸਾਨੂੰ ਪਟਾਕੇ ਲਿਆਕੇ ਦੇਵੋ , ਪਹਿਲਾ ਤਾਂ ਬਾਪੂ ਸਾਨੂੰ ਤੰਗ ਕਰਨ ਲਈ ਨਾਹ ਨੁਕਰ ਕਰਦੇ ਪਰ ਫੇਰ ਦਾਦੀ ਨੂੰ 500 ਰੁਪਇਆਂ ਦੇਕੇ ਸਾਡੇ ਨਾਲ ਬਜ਼ਾਰ ਭੇਜ ਦਿੰਦੇ । ਭਾਵੇ ਓ 500 ਰੁਪਏ ਬਹੁਤ ਘੱਟ ਹਨ ਅੱਜ ਦੇ ਸਮੇ ਵਿੱਚ , ਪਰ ਓ ਬਾਪੂ ਵਾਲੇ 500 ਰੁਪਇਆਂ ਵਿੱਚ ਅਸੀਂ ਆਪਣੀਆਂ ਖ਼ੁਸ਼ੀਆਂ ਖ਼ਰੀਦ ਲਿਆਂਦੇ ਸਾਂ। ਜੋ ਹੁਣ ਦੇ ਸਮੇ ਵਿੱਚ ਕਰੋੜਾਂ ਰੁਪਇਆਂ ਨਾਲ ਵੀ ਨਸੀਬ ਨਹੀਂ ਹੁੰਦੀਂ । 
                 ਬਸ ਏ ਮੇਰੀ ਖ਼ਰੀਦੀ ਹੋਈ ਬਾਪੂ ਤੇ ਉਸਦੇ ਰੁਪਇਆਂ ਸੰਗ ਆਖ਼ਰੀ ਦੀਵਾਲੀ ਸੀ , ਜੋ ਮੁੜ ਕਦੇ ਮੇਰੇ ਤੋਂ ਖਰੀਦ ਨਾ ਹੋਈ । 

© ਜਸਕੀਰਤ ਸਿੰਘ
                                          

Comments

Popular posts from this blog

ਯੁੱਧ ਤੇ ਸ਼ਹੀਦੀ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ( ਭਾਗ 5 )

(ਭਾਗ -5)  ਦੋ ਜਥੇ ਸ਼ਹੀਦ ਹੋਣ ਤੋਂ ਬਾਦ ਸਿੰਘਾਂ ਨੇ ਬੇਨਤੀ ਕੀਤੀ ਮਹਾਰਾਜ ਤੁਸੀਂ ਦੋਹਾਂ ਸਾਹਿਬਜ਼ਾਦਿਆਂ ਨੂੰ ਲੈ ਕੇ ਗੜ੍ਹੀ ਚੋ ਨਿਕਲ ਜਾਉ ਪਾਤਸ਼ਾਹ ਨੇ ਅਣਸੁਣੀ ਕਰ ਦਿੱਤੀ  ਫੇ ਬੇਨਤੀ ਕੀਤੀ ਹਾਡੀ  ਮੰਨੋ ਸਾਹਿਬਜ਼ਾਦਿਆਂ ਨੂੰ ਲੈ ਕੇ ਚਲੇ ਜਾਓ  ਕਲਗੀਧਰ ਪਿਤਾ ਨੇ ਕਿਅਾ ਕੇੜੇ ਸਾਹਿਬਜ਼ਾਦੇ.....ਕੀ ਤੁਹੀ ਮੇਰੇ ਪੁਤ ਨਹੀ ..... ਤੁਸੀਂ ਸਾਰੇ ਮੇਰੇ ਸਾਹਿਬਜ਼ਾਦੇ ਹੋ  ਸਾਰੇ ਮੇਰੇ ਹੋ  ਏ ਸੁਣ ਕੇ ਸਿੰਘ ਚੁੱਪ ਕਰ ਗਏ  ਉਧਰ ਵਜ਼ੀਰ ਖਾਨ ਨੇ ਇਸਮਾਈਲ ਖਾਂ ਹਦੈਤ ਖਾਂ ਖਲੀਲ ਖਾਂ ਸੁਲਤਾਨ ਖਾਨ ਅਸਮਾਨ ਖਾਨ ਜਹਾਨ ਖਾਨ ਕਈ ਖਾਂ ਕੱਠੇ ਕਰ ਇੱਕੋ ਵਾਰ ਫੇ ਹਮਲਾ ਕਰਨ ਦਾ ਜਤਨ ਕੀਤਾ  ਬਾਬਾ ਅਜੀਤ ਸਿੰਘ ਨੇ ਹੱਥ ਜੋੜ ਕੇ ਕਿਹਾ ਮਹਾਰਾਜ ਹੁਣ ਮੈਨੂੰ ਆਗਿਅਾ ਦਿਉ  ਕਲਗੀਧਰ ਪਿਤਾ ਨੇਂ ਖੁਸ਼ੀ ਦੇ ਨਾਲ #ਥਾਪੜਾ ਦਿੱਤਾ  ਭਾਈ ਦਯਾ ਸਿੰਘ ਨੇ ਰੋਕਿਆ  ਤਾਂ ਬਾਬਾ ਜੀ ਨੇ ਕਿਹਾ ਭੰਗਾਣੀ ਦਾ ਜੰਗ ਜਿੱਤ  ਗੁਰੂ ਪਿਤਾ ਨੇ ਮੇਰਾ ਨਾਮ ਅਜੀਤ ਸਿੰਘ ਰੱਖਿਆ ਸੀ  ਅੱਜ ਤੁਸੀਂ ਵੇਖਿਉ ਅਜੀਤ ਸਿੰਘ ਕਿਵੇਂ ਨਾਮ ਦੀ ਲਾਜ ਰੱਖਦਾ   ਨਾਮ ਹੈ ਅਜੀਤ ਸਿੰਘ  ਜਿੱਤਿਆ ਨਈ ਜਾਵਾਂਗਾ  ਜਿੱਤਿਆ ਗਿਆ ਅਗਰ  ਜਿਉਦਾ ਨਈ ਆਵਾਂਗਾ  ਸਾਹਿਬਜ਼ਾਦਾ ਅਜੀਤ ਸਿੰਘ ਦੇ ਨਾਲ ਪਿਆਰੇ ਭਾਈ ਮੋਹਕਮ ਸਿੰਘ  ਭਾਈ ਈਸ਼ਰ ਸਿੰਘ ਭਾਈ ਲਾਲ ਸਿੰਘ ਭਾਈ ਨੰਦ ਸਿੰਘ ਤੁਰੇ  ਬਾਬਾ ਜੀ ਦੀ ਉਮਰ ਸਿਰਫ #18_ਕ_ਸਾਲ ਸੀ  ਹਵੇਲੀ ਤੋਂ ਬਾਹਰ ਨਿਕਲਦਿਆਂ ਜੈਕਾਰੇ ਛੱਡੇ  ਅਸਮਾਣ ਗੂੰਜਣ ਲਾਤਾ ਬਾਬਾ ਅਜੀਤ ਸਿੰਘ ਜੀ ਨੇ ਅ

ਕਲਗੀਧਰ ਜੀ ਨੇ ਗੜ੍ਹੀ ਛਡਣੀ ( ਭਾਗ 7 )

( ਭਾਗ-7) 8 ਪੋਹ ਦਾ ਸੂਰਜ ਛਿਪਿਆ  ਸਿਆਲ ਦੇ ਦਿਨਾਂ  ਨਾਲ ਈ ਹਨੇਰਾ ਹੋ ਗਿਆ  ਜੰਗ ਬੰਦ ਹੋਗੀ  ਗੜ੍ਹੀ ਚ ਸਿੰਘਾਂ ਨੇ ਦਸਮੇਸ਼ ਪਿਤਾ ਨੇ ਮਿਲਕੇ  ਸੋਦਰ ਰਹਿਰਾਸ ਸਾਹਿਬ ਦਾ ਪਾਠ ਕੀਤਾ ਪਾਤਸ਼ਾਹ ਨੇ ਆਪ ਸ਼ਹੀਦਾਂ ਲੀ ਅਰਦਾਸ ਕੀਤੀ  ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ ( ਕੁਝ ਤੀਰ ਚਲਉਦਾ ਦਾ ਵੀ ਜਿਕਰ ਹੈ ਉ ਬਾਦ ਚ ਲਿਖੋ) ਸਾਰੀ ਸਮਾਪਤੀ ਹੋਈ  ਨਾਲ ਦੇ ਸਿੰਘਾਂ ਨੂੰ ਕੱਠਿਆਂ ਕਰ ਦਸਮੇਸ਼ ਜੀ ਨੇ  ਗਰਜ ਕੇ ਕਿਹਾ ਖਾਲਸਾ ਜੀ  ਸਵੇਰੇ ਪਹਿਲਾ ਜਥਾ ਅਹੀ ਲੈ ਕੇ ਜਾਵਾਂਗੇ  ਸੁਣ ਕੇ ਸਾਰੇ ਸਿੰਘ ਇੱਕ ਦੂਜੇ ਦੇ ਮੂੰਹ ਵੱਲ ਵੇਖਣ ਲੱਗੇ  ਸਿੰਘਾਂ ਬੜੀਆਂ ਬੇਨਤੀਆਂ ਕੀਤੀਆਂ ਕੇ ਤੁਸੀਂ ਜੰਗ ਚ ਨ ਜਾਊ ਵੈਰੀ ਨਾਲ ਅਹੀ ਅਾਪੇ ਨਜਿਠ ਲਾਵਾਂਗੇ  ਅਜੇ ਪੰਥ ਨੂੰ ਤਾਡੀ ਲੋੜ ਅਾ ਕਿਉਂਕਿ ਤਾਡਾ ਪਾਵਨ ਸਰੀਰ ਸਲਾਮ ਰਿਅਾ ਤੁਹੀ  ਹਾਡੇ ਵਰਗੇ ਲੱਖਾਂ ਪੈਦਾ ਕਰਲੋ ਗੇ ਪਰ ਹਾਡੇ ਤੋ ਤਾਡੇ ਅਰਗਾ ..... ਮਹਾਰਾਜ ਅਾਪਣੀ ਗੱਲ ਤੇ ਦ੍ਰਿੜ ਰਹੇ  ਆਖਿਰ ਭਾਈ ਦਇਆ ਸਿੰਘ ਜੀ ਹੋਰ ਸਿੰਘਾਂ ਨੂੰ ਨਾਲ ਲੈ ਕੁਝ ਪਾਸੇ ਹੋਏ ਮਿਲਕੇ #ਗੁਰਮਤਾ ਕੀਤਾ  ਖਾਲਸਾ ਸਾਜਣ ਤੋ ਬਾਦ ਏ ਪਹਿਲਾਂ ਪੰਜ ਪ੍ਰਧਾਨੀ ਗੁਰੁਮਤਾ ਸੀ  ਗੁਰਮਤਾ ਕਰ ਸਿੰਘਾਂ ਨੇ ਪੰਜ ਪਿਅਾਰਿਅਾ ਦੇ ਰੂਪ ਚ ਸਾਹਮਣੇ ਖੜ ਭਾਈ ਦਇਆ ਸਿੰਘ ਜੀ ਨੇ ਕਿਹਾ  ਪਾਤਸ਼ਾਹ  ਖਾਲਸਾ ਸਾਜਣ ਸਮੇ ਆਪ ਜੀ ਨੇ ਪੰਜ ਸਿੰਘਾਂ ਨੂੰ  ਅਕਾਲੀ ਰੂਪ ਦਿੱਤਾ "ਅਾਪੇ ਗੁਰ ਚੇਲੇ" ਦੀ  ਬਖਸ਼ਿਸ਼ ਕੀਤੀ ਸੀ   ਅਹੀ ਤਾਨੂੰ ਹੁਕਮ ਕਰਦੇ ਅਾ ਤੁਹੀ ਏਥੇ ਜੰਗ ਨਹ

ਸਰਸਾ ਤੋ ਚਮਕੌਰ ਤੱਕ ( ਭਾਗ 3 )

(ਭਾਗ-3) ਸ਼ਾਹੀ ਟਿੱਬੀ ਤੋ ਲੰਗ ਪਹਾੜੀ ਤੇ ਮੁਗਲ ਫ਼ੌਜ ਸਰਸਾ ਦੇ ਕੰਢੇ ਚੜ੍ਹ ਅਾਈ  ਅੱਗੋਂ ਸਾਹਿਬਜ਼ਾਦਾ ਅਜੀਤ ਸਿੰਘ ਦੇ ਜਥੇ ਨੇ ਵੈਰੀਆਂ ਦੇ ਮੂੰਹ ਮੋੜ ਦਿੱਤੇ ਸਰਸਾ ਦੇ ਕੱਢੇ ਤੇ ਬੜਾ ਤੱਗੜਾ ਯੁਧ ਹੋਇਆ  ਇੱਥੇ ਸਰਸਾ ਦੇ ਕੰਢੇ ਹੀ ਸਤਿਗੁਰੂ ਦਾ ਸਾਰਾ #ਪਰਿਵਾਰ ਵਿੱਛੜ ਗਿਆ  ਬਾਬਾ ਸੂਰਜ ਮੱਲ ਜੀ ਦੇ ਪੁੱਤਰ  ਗੁਲਾਬ ਮੱਲ ਤੇ ਸ਼ਿਆਮ ਮੱਲ ਨੂੰ ਗੁਰੂ ਸਾਹਿਬ ਨੇ ਇਕ ਚਿੱਠੀ ਲਿਖ ਕੇ ਰਾਜੇ ਨਾਹਨ ਵੱਲ ਤੋਰ ਦਿੱਤਾ ਜਿੱਥੇ ਸਤਿਗੁਰਾਂ ਦੇ ਕਹੇ  ਅਨੁਸਾਰ ਰਾਜੇ ਨੇ #ਗਿਰਵੀ ਨਾਮ ਦਾ ਪਿੰਡ ਦੇ ਦਿੱਤਾ ਉਹ ਦੋਵੇ ਉਥੇ ਰਹੇ   ਮਾਤਾ ਸੁੰਦਰ ਕੌਰ ਤੇ ਮਾਤਾ ਸਾਹਿਬ ਕੌਰ ਜੀ ਨੂੰ  ਭਾਈ ਮਨੀ ਸਿੰਘ ਜੀ ਨਾਲ  ਭਾਈ ਜਵਾਹਰ ਸਿੰਘ ਦੇ ਘਰ ਭੇਜ ਦਿੱਤਾ  ਉੱਥੋਂ ਅੱਗੇ ਚਲੇ ਗਏ  ਮਾਤਾ ਗੁਜਰ ਕੌਰ ਤੇ ਛੋਟੇ ਸਾਹਿਬਜ਼ਾਦੇ  ਇਸ ਵਹੀਰ ਨਾਲੋਂ ਬਿਲਕੁਲ ਹੀ ਵਿੱਛੜ ਗਏ  #ਪਰਿਵਾਰ_ਵਿਛੋੜਾ ਅਸਥਾਨ ਹੈ( ਫੋਟੋ ਨਾਲ ਅੈਡ ਹੈ)   ਹੋਰ ਕੋਈ ਰਾਹ ਨਾ ਦੇਖ  ਹੜ੍ਹ ਤੇ ਆਈ ਛੱਲਾਂ ਮਾਰਦੀ ਸਰਸਾ ਨੂੰ ਪਾਰ ਕਰਨ ਦਾ ਹੁਕਮ ਫੈਸਲਾ ਕੀਤਾ   ਬਹੁਤ ਸਾਰੇ ਘੋੜੇ , ਸਿੰਘ, ਬਜ਼ੁਰਗ ਬੱਚੇ ਤੇ ਹੋਰ ਸਾਜੋ ਸਮਾਨ ਸਰਸਾ ਚ ਰੁੜ੍ਹ ਗਿਅਾ   ਕਈ ਸਾਲਾਂ ਦੀ ਮਿਹਨਤ ਦੇ ਨਾਲ  ਦਰਬਾਰੀ ਕਵੀਆਂ ਵੱਲੋਂ ਤਿਅਾਰ ਕੀਤਾ  ਮਹਾਨ ਗ੍ਰੰਥ  #ਵਿੱਦਿਆ_ਸਾਗਰ ਜਿਸ ਦਾ ਵਚਨ ਹੀ 9 ਮਣ ਲਿਖਿਆ ਮਿਲਦਾ ਹੈ   ਉਹ ਵੀ ਰੁੜ੍ਹ ਗਿਆ ਸਰਸਾ ਕੱਢੇ ਹੀ  ਸਾਹਿਬਜ਼ਾਦਾ ਅਜੀਤ ਸਿੰਘ  ਘੇਰੇ ਵਿਚ ਆ ਗਏ ਤਾਂ ਭਾਈ ਜੀਵਨ ਸਿੰਘ ਜੀ (ਜੋ ਦਿੱ