ਦੀਵਾਲੀ ਕਿਸੇ ਰੋਗ ਤੋਂ ਘੱਟ ਨਹੀਂ
ਜਿਵੇਂ- ਜਿਵੇਂ ਹੀ ਦੀਵਾਲੀ ਦਾ ਤਿਉਹਾਰ ਨੇੜੇ ਆਉਂਦਾ ਹੈ ਓਵੇਂ - ਓਵੇਂ ਹੀ ਭਾਰਤੀ ਲੋਕਾਂ ਵਿਚਕਾਰ ਇਸ ਦੇ ਪ੍ਰਤੀ ਉਤਸ਼ਾਹ ਤੇ ਦਿਲਚਸਪੀ ਵਧਦੀ ਜਾਂਦੀ ਹੈ । ਇਹ ਉਤਸ਼ਾਹ ਤੇ ਦਿਲਚਸਪੀ ਇਕੱਲੀ ਦੀਵਾਲੀ ਦੇ ਤਿਉਹਾਰ ਦੀ ਨਹੀਂ , ਸਗੋਂ ਉਸ ਦਿਨ ਚਲਾਏ ਜਾਣ ਵਾਲੇ ਪਟਾਕਿਆਂ ਦੀ ਹੁੰਦੀਂ ਹੈ ।
ਭਾਰਤੀ ਲੋਕ ਹਰ ਸਾਲ ਦੀਵਾਲੀ ਦੇ ਤਿਉਹਾਰ ਮੌਕੇ ਕਰੋੜਾਂ ਰੁਪਇਆਂ ਦੇ ਪਟਾਕੇ ਚਲਾਉਂਦੇ ਹਨ । ਇਹ ਉਹਨਾਂ ਦਾ ਆਪਣੀ ਖੁਸ਼ੀ ਪ੍ਰਗਟ ਕਰਨ ਦਾ ਇੱਕ ਤਰੀਕਾ ਹੈ । ਕਿ ਅਸੀਂ ਬਹੁਤ ਖੁਸ਼ ਹਾਂ ਕਿਉਂਕਿ ਅੱਜ ਦੀਵਾਲੀ ਹੈ । ਅਸੀਂ ਇੰਨੇ ਪੈਸੇ ਪਟਾਕਿਆਂ ਤੇ ਲਾਏ ਅਸੀਂ ਏ ਪਟਾਕਾ ਲਿਆਂਦਾ ਅਸੀਂ ਓ ਲਿਆਂਦਾ ਫਲਾਣਾ ਫਲਾਣਾ ।
ਨਾਲੇ ਇਹਨਾਂ ਲੋਕਾਂ ਨੂੰ ਇਸਦੇ ਨਾਲ ਹੋਣ ਵਾਲੇ ਨੁਕਸਾਨ ਦਾ ਪਤਾ ਵੀ ਹੁੰਦਾ ਹੈ । ਕਿ ਪਟਾਕਿਆਂ ਦਾ ਗੰਦਾ ਧੂੰਆ ਅਤੇ ਇਸ ਵਿਚੋਂ ਨਿਕਲ ਰਹੀ ਆਵਾਜ਼ ਸਾਡੇ ਲਈ ਜਾਨਲੇਵਾ ਹੈ । ਪਰ ਏ ਲੋਗ ਇਸ ਕੰਮ ਨੂੰ ਕਰਨ ਵਿਚ ਬਹਾਦਰੀ ਸੱਮਝਦੇ ਹਨ ।
ਪਟਾਕਿਆਂ ਦਾ ਧੂੰਆਂ ਸੱਭ ਤੋਂ ਵੱਧ ਬੇਜੁਬਾਨ ਪਸ਼ੁ - ਪੰਛੀਆਂ ਨੂੰ ਹਾਨੀ ਪਹੁੰਚਾਉਦਾ ਹੈ । ਇਸ ਗੰਦਲੇ ਧੂੰਏ ਦੇ ਕਾਰਨ ਕਈ ਪੰਛੀ ਆਪਣਾ ਆਲ੍ਹਣਾ ਛੱਡ ਦਿੰਦੇ ਹਨ ਅਤੇ ਕਈ ਥਾਈਂ ਮਰ ਜਾਂਦੇ ਹਨ । ਜਿਸ ਕਾਰਨ ਆਪਣੇ ਭਾਰਤ ਵਿਚ ਹਰ ਸਾਲ ਪੰਛੀਆਂ ਦੀ ਆਮਦ ਘੱਟ ਰਹੀ ਹੈ । ਅਤੇ ਇਸਦੇ ਨਾਲ ਜੋ ਪਸ਼ੁ ਧਰਤੀ ਉੱਤੇ ਨਿਵਾਸ ਕਰਦੇ ਹਨ , ਉਹਨਾਂ ਨੂੰ ਕਈ ਪ੍ਰਕਾਰ ਦੇ ਚਮੜੀ ਰੋਗ ਲੱਗ ਜਾਂਦੇ ਹਨ ਅਤੇ ਕਈ ਥਾਵਾਂ ਤੇ ਇਹਨਾਂ ਪਟਾਕਿਆਂ ਦੀ ਅੱਗ ਕਾਰਨ ਕਈ ਫਾਰਮ , ਤਬੇਲਿਆ ਅਤੇ ਪਸ਼ੁ ਮੰਡੀਆਂ ਵਿੱਚ ਅੱਗ ਲੱਗ ਜਾਂਦੀ ਹੈ । ਜਿਸ ਨਾਲ ਸੈਕੜੇ ਪਸ਼ੁ ਮਾਰੇ ਜਾਂਦੇ ਹਨ ।
ਇਹਨਾਂ ਹੀ ਨਹੀਂ ਸਗੋਂ GBD ( The Global Burden of Disease ) ਦੀ ਰਿਪੋਰਟ ਅਨੁਸਾਰ ਹਰ ਸਾਲ ਦੀਵਾਲੀ ਦੇ ਤਿਉਹਾਰ ਮੌਕੇ 500 ਤੋਂ ਵੱਧ ਇਨਸਾਨੀ ਮੌਤਾਂ ਪੂਰੇ ਭਾਰਤ ਵਿਚ ਹੁੰਦੀਆਂ ਹਨ । ਕਈ ਬਾਰ ਇਹਨਾਂ ਪਟਾਕਿਆਂ ਬੰਬਾ ਕਾਰਨ ਲੋਕਾਂ ਦੀ ਅੱਖਾਂ ਦੀ ਰੋਸ਼ਨੀ ਵੀ ਚੱਲੀ ਜਾ ਚੁੱਕੀ ਹੈ ਜਿਸਦੀ ਸੰਖਿਆ ਹਰ ਸਾਲ ਵੱਧ ਰਹੀ ਹੈ ਅਤੇ ਇਹਨਾਂ ਹੀ ਨਹੀ ਦੀਵਾਲੀ ਦਾ ਧੂੰਆਂ ਸਾਡੇ ਵਾਤਾਵਰਣ ਨੂੰ ਦੂਸ਼ਿਤ ਕਰਦਾ ਹੈ ਜਿਸ ਨਾਲ ਇਕੱਲੇ ਭਾਰਤ ਵਿੱਚ ਹੀ 7 ਲੱਖ ਤੋਂ ਵੱਧ ਪਸ਼ੁ - ਪੰਛੀਆਂ ਦੀ ਮੌਤ ਹੋ ਜਾਂਦੀ ਹੈ । ਹੁਣ ਤੁਸੀਂ ਆਪ ਅਨੁਮਾਨ ਲੱਗਾ ਸਕਦੇ ਓ ਕਿ ਪਟਾਕਿਆਂ ਦੇ ਕਾਰਨ ਕਿੰਨੀਆਂ ਜਾਨਾ ਚਲ ਜਾਂਦੀਆਂ ਹਨ । ਪਰ ਕੁੱਝ ਅਨਪੜ੍ਹ ਤੇ ਪੜ੍ਹੇ ਲਿਖੇ ਲੋਗ ਇਹਨਾਂ ਗੱਲਾਂ ਨੂੰ ਨਾ ਗੋਲਦੇ ਹੋਏ ਵੇਖੋ ਵੇਖੀ ਵਿੱਚ ਹਜ਼ਾਰਾਂ ਰੁਪਇਆਂ ਦੇ ਪਟਾਕੇ ਲੈਕੇ ਫੂਕ ਦਿੰਦੇ ਹਨ । ਜਿਸ ਨਾਲ ਉਹਨਾਂ ਨੂੰ ਕੋਈ ਇਨਾਮ ਤਾਂ ਨਹੀ ਮਿਲਦਾ ਪਰ ਓ ਇਨਾਮ ਕਈ ਲੋਕਾਂ ਅਤੇ ਜਾਨਵਰਾਂ ਦੀ ਜਾਨ ਲੇ ਲੈਂਦਾ ਹੈ ।
ਅਤੇ ਇਸਦੇ ਨਾਲ ਹੀ ਸਿਹਤ ਸੰਗਠਨ ( W.H.O ) ਦੇ ਆਂਕੜਿਆਂ ਅਨੁਸਾਰ ਹਰ ਸਾਲ 1.6 ਬਿਲੀਅਨ ਬੱਚੇ ਭਾਰਤ ਵਿੱਚ ਇੰਨਾ ਪਟਾਕਿਆਂ ਦੇ ਗੰਦੇ ਧੂੰਏ ਅਤੇ ਪਟਾਕਿਆਂ ਦੀ ਆਵਾਜ਼ ਕਾਰਨ ਬਿਮਾਰ ਹੋ ਜਾਂਦੇ ਹਨ ।
ਇਹਨਾਂ ਹੀ ਨਹੀਂ ਸਗੋਂ ਇਹਨਾਂ ਪਟਾਕਿਆਂ ਦੀ ਦੀ ਆਵਾਜ਼ ਸਾਡੇ ਕੰਨਾਂ ਦੀ ਸੁਣਨ ਸ਼ਕਤੀ ਨੂੰ ਵੀ ਕਮਜ਼ੋਰ ਕਰਦੀ ਹੈ । ਕਿਉਕਿ ਅਜੋਕੇ ਸਮੇ ਦੇ ਪਟਾਕੇ ਲਗਭਗ 125 ਡੇਸੀਬਲ ਤੀਬਰਤਾ ਦੇ ਹੁੰਦੇ ਹਨ । ਜਿਸ ਨਾਲ ਸ਼ੋਰ ਪ੍ਰਦੂਸ਼ਣ ਤਾਂ ਹੁੰਦਾ ਹੀ ਹੈ , ਨਾਲੋਂ ਨਾਲ ਇਹਨਾਂ ਵਿਚੋ ਨਿਕਲ ਦੀਆਂ ਪੋਟਾਸੀਅਮ,ਨਾਈਟ੍ਰੇਟ, ਕਾਰਬਨ ਗੈਸਾਂ ਮਨੁੱਖੀ ਸਰੀਰ ਲਈ ਅਤੀ ਹਾਨੀਕਾਰਕ ਹਨ । ਜਿਸ ਨਾਲ ਇਕ ਆਮ ਇਨਸਾਨ ਨੂੰ ਦਿਲ ਦਾ ਦੌਰਾ , ਬੋਲਾਪਣ , ਸਾਹ ਲੈਣ ਵਿੱਚ ਦਿਕਤ, ਚਮੜੀ ਰੋਗ ਆਦਿ ਦਾ ਖਤਰਾ ਬਣ ਜਾਂਦਾ ਹੈ ।
ਇਸਦੇ ਨਾਲ ਹੀ ਕੇਦਰੀ ਪ੍ਰਦੂਸ਼ਣ ਬੋਰਡ ਅਨੁਸਾਰ ਵਿਗਿਆਨਕ ਤੋਰ ਉੱਤੇ 85 ਡੇਸੀਬਲ ਤੋਂ ਵੱਧ ਆਵਾਜ਼ ਕੰਨਾਂ ਲਈ ਘਾਤਕ ਹੈ । ਮਨੁੱਖੀ ਸੁਣਨ ਇੰਦਰੀਆ ਲਈ 60 ਡੇਸੀਬਲ ਤੱਕ ਦੇ ਮਾਪ ਨੂੰ ਸਧਾਰਣ ਮੰਨਿਆ ਗਿਆ ਹੈ । ਪਟਾਕੇ ਬਣਾਉਣ ਵਾਲੀਆਂ ਫੈਕਟਰੀਆ ਕਾਨੂੰਨ ਨੂੰ ਅੱਖੋਂ-ਧੂੰਦਲਾ ਕਰਦੀਆਂ ਹਨ , ਅਤੇ ਆਪਣੇ ਸੁਆਰਥ ਲਈ ਵੱਡੇ ਵੱਡੇ ਪਟਾਕਿਆਂ ਨੂੰ ਬਣਾਉਂਦੀ ਹੈ । ਆਮ ਪਟਾਕੇ ਨੂੰ 90 ਡੇਸੀਬਲ ਅਤੇ ਰਾਕੇਟ ਜਾਂ ਬੰਬ ਨੂੰ 120 ਡੇਸੀਬਲ ਦੀ ਤਿਬਰਤਾ ਤੇ ਮੰਨਿਆ ਗਿਆ ਹੈ । ਜਿਸ ਨਾਲ ਬੋਲਾਪਣ ਤੇ ਹਾਰਟ ਅਟੈਕ ਅਤੇ ਕਾਰਨ ਮੌਤ ਪੱਕੀ ਹੈ ।
ਇਸੇ ਪ੍ਰਦੂਸ਼ਣ ਦੇ ਕਾਰਨ , ਧੁਨੀ ਪ੍ਰਦੂਸ਼ਣ ਵਿੱਚ ਭਾਰਤ ਦੂਜੇ ਸਥਾਨ ਤੇ ਹੈ ਅਤੇ ਇਰਾਕ ਪਹਿਲੇ ਤੇ ਹੈ । ਹਰ ਸਾਲ ਦੀਵਾਲੀ ਦੇ ਅਗਲੇ ਦਿਨ ਗਲੀ ਮੁਹੱਲੇ ਵਿਚੋਂ ਹਰ ਪਾਸੇ ਤੋਂ 4000 ਟਨ ਦਾ ਵਾਧੂ ਕੈਮੀਕਲ ਕਚਰਾ ਜਮਾਂ ਹੁੰਦਾ ਹੈ , ਜਿਸ ਨਾਲ ਚਮੜੀ ਰੋਗ ਬਹੁਤ ਜਲਦੀ ਫੈਲਦਾ ਹੈ ।
ਦੂਜੀ ਗੱਲ ਸਾਡੇ ਭਾਰਤੀ ਲੋਕ ਕਿਸੇ ਵੀ ਤਿਉਹਾਰ ਦੇ ਮੌਕੇ ਤੇ ਬਾਜ਼ਾਰੀ ਮਿਠਾਈਆਂ ਬਹੁਤ ਜ਼ਿਆਦਾ ਲਿਆਂਦੇ ਹਨ । ਜੋ ਕਿ ਦੀਵਾਲੀ ਵਰਗੇ ਤਿਉਹਾਰ ਉੱਤੇ ਨਕਲੀ ਘਿਓ , ਨਕਲੀ ਦੁੱਧ ਆਦਿ ਵਰਗੇ ਸਮਾਨ ਨਾਲ ਤਿਆਰ ਹੁੰਦੀਆਂ ਹਨ । ਜੋ ਸਾਡੇ ਲਈ ਬਹੁਤ ਹਾਨੀਕਾਰਕ ਹੈ , ਜਿਸ ਨਾਲ ਸਾਨੂੰ ਪੇਟ ਰੋਗ ਲੱਗ ਜਾਂਦੇ ਹਨ । ਅਤੇ ਇਹੀ ਮਿਠਾਈ ਅਸੀਂ ਆਪਣੇ ਰਿਸ਼ਤੇਦਾਰਾਂ ਨੂੰ ਵੀ ਦਿੰਦੇ ਹਾਂ , ਜਿਸ ਨਾਲ ਆਪਾ ਆਪ ਤਾਂ ਬਿਮਾਰ ਹੁੰਦੇ ਹਾਂ ਸਗੋਂ ਦੂਜਿਆਂ ਨੂੰ ਵੀ ਮੰਜੀ ਤੇ ਪਾ ਦਿੰਦੇ ਹਾਂ ।
ਤਾਂ ਇਹਨਾਂ ਸੱਭ ਤੋਂ ਬਚਾਓ ਕਰਨ ਲਈ ਸਾਨੂੰ ਲੋੜ ਹੈ ਆਪਣੇ ਆਪ ਨੂੰ ਜਾਗਰੂਕ ਕਰਨ ਦੀ , ਅਸੀਂ ਜਦੋ ਤੱਕ ਆਪਣੀਆਂ ਅੱਖਾਂ ਨਹੀਂ ਖੋਲਦੇ ਅਸੀਂ ਓਦੋਂ ਤਕ ਆਪਣੀ ਜਿੰਦਗੀ ਨਾਲ ਖਿਲਵਾੜ ਕਰਦੇ ਰਹਾਂਗੇ । ਤੇ ਇਨ੍ਹਾਂ ਨਕਲੀ ਮਿਠਾਈਆਂ ਅਤੇ ਅਤਿ ਘਾਤਕਸ਼ੀਲ ਪਟਾਕਿਆਂ ਤੋਂ ਆਪਣੀ ਜਿੰਦਗੀ ਖ਼ਰਾਬ ਕਰਵਾਂਦੇ ਰਹਾਂਗੇ ।
ਆਓ ਆਪਾਂ ਇਸ ਸਾਲ ਇਹ ਸੋਹ ਖਾਈਏ ਕਿ ਇਸ ਦੀਵਾਲੀ ਤੇ ਅਸੀਂ ਬਾਜ਼ਾਰੀ ਮਿਠਾਈਆਂ ਦਾ ਸੇਵਨ ਨਹੀਂ ਕਰਾਂਗੇ ਅਤੇ ਜਿਨ੍ਹਾਂ ਹੋ ਸਕੇ ਪਟਾਕਿਆਂ ਤੋਂ ਆਪਣੇ ਆਪ ਨੂੰ ਅਤੇ ਆਪਣੇ ਬੱਚਿਆਂ ਨੂੰ ਦੂਰ ਰੱਖਾਂਗੇ । ਅਤੇ ਸਾਰੇ ਸਮਾਜ ਨੂੰ ਇਹਨਾਂ ਗੱਲਾਂ ਦਾ ਪਾਠ ਪੜ੍ਹਾਵਾਂਗੇ । ਮੈ ਏ ਉਮੀਦ ਕਰਦਾ ਹਾਂ , ਕਿ ਤੁਸੀਂ ਇਸ ਰਾਹ ਤੇ ਚਲ ਕੇ ਆਪਣਾ ਜੀਵਨ ਸਫ਼ਲ ਬਣਾਉਗੇ ।
ਜਸਕੀਰਤ ਸਿੰਘ
ਮੋ :- 80544-98216
ਮੰਡੀ ਗੋਬਿੰਦਗੜ੍ਹ ( ਜ਼ਿਲ੍ਹਾ - ਫ਼ਤਹਿਗੜ੍ਹ ਸਾਹਿਬ )
Comments
Post a Comment