Skip to main content

ਯੁੱਧ ਤੇ ਸ਼ਹੀਦੀ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ( ਭਾਗ 5 )

(ਭਾਗ -5) 

ਦੋ ਜਥੇ ਸ਼ਹੀਦ ਹੋਣ ਤੋਂ ਬਾਦ ਸਿੰਘਾਂ ਨੇ ਬੇਨਤੀ ਕੀਤੀ ਮਹਾਰਾਜ ਤੁਸੀਂ ਦੋਹਾਂ ਸਾਹਿਬਜ਼ਾਦਿਆਂ ਨੂੰ ਲੈ ਕੇ ਗੜ੍ਹੀ ਚੋ ਨਿਕਲ ਜਾਉ ਪਾਤਸ਼ਾਹ ਨੇ ਅਣਸੁਣੀ ਕਰ ਦਿੱਤੀ  ਫੇ ਬੇਨਤੀ ਕੀਤੀ ਹਾਡੀ  ਮੰਨੋ ਸਾਹਿਬਜ਼ਾਦਿਆਂ ਨੂੰ ਲੈ ਕੇ ਚਲੇ ਜਾਓ  ਕਲਗੀਧਰ ਪਿਤਾ ਨੇ ਕਿਅਾ ਕੇੜੇ ਸਾਹਿਬਜ਼ਾਦੇ.....ਕੀ ਤੁਹੀ ਮੇਰੇ ਪੁਤ ਨਹੀ .....
ਤੁਸੀਂ ਸਾਰੇ ਮੇਰੇ ਸਾਹਿਬਜ਼ਾਦੇ ਹੋ  ਸਾਰੇ ਮੇਰੇ ਹੋ  ਏ ਸੁਣ ਕੇ ਸਿੰਘ ਚੁੱਪ ਕਰ ਗਏ

 ਉਧਰ ਵਜ਼ੀਰ ਖਾਨ ਨੇ ਇਸਮਾਈਲ ਖਾਂ ਹਦੈਤ ਖਾਂ ਖਲੀਲ ਖਾਂ ਸੁਲਤਾਨ ਖਾਨ ਅਸਮਾਨ ਖਾਨ ਜਹਾਨ ਖਾਨ ਕਈ ਖਾਂ ਕੱਠੇ ਕਰ ਇੱਕੋ ਵਾਰ ਫੇ ਹਮਲਾ ਕਰਨ ਦਾ ਜਤਨ ਕੀਤਾ 
ਬਾਬਾ ਅਜੀਤ ਸਿੰਘ ਨੇ ਹੱਥ ਜੋੜ ਕੇ ਕਿਹਾ ਮਹਾਰਾਜ ਹੁਣ ਮੈਨੂੰ ਆਗਿਅਾ ਦਿਉ  ਕਲਗੀਧਰ ਪਿਤਾ ਨੇਂ ਖੁਸ਼ੀ ਦੇ ਨਾਲ #ਥਾਪੜਾ ਦਿੱਤਾ  ਭਾਈ ਦਯਾ ਸਿੰਘ ਨੇ ਰੋਕਿਆ  ਤਾਂ ਬਾਬਾ ਜੀ ਨੇ ਕਿਹਾ ਭੰਗਾਣੀ ਦਾ ਜੰਗ ਜਿੱਤ  ਗੁਰੂ ਪਿਤਾ ਨੇ ਮੇਰਾ ਨਾਮ ਅਜੀਤ ਸਿੰਘ ਰੱਖਿਆ ਸੀ  ਅੱਜ ਤੁਸੀਂ ਵੇਖਿਉ ਅਜੀਤ ਸਿੰਘ ਕਿਵੇਂ ਨਾਮ ਦੀ ਲਾਜ ਰੱਖਦਾ 
 ਨਾਮ ਹੈ ਅਜੀਤ ਸਿੰਘ  ਜਿੱਤਿਆ ਨਈ ਜਾਵਾਂਗਾ
 ਜਿੱਤਿਆ ਗਿਆ ਅਗਰ  ਜਿਉਦਾ ਨਈ ਆਵਾਂਗਾ

 ਸਾਹਿਬਜ਼ਾਦਾ ਅਜੀਤ ਸਿੰਘ ਦੇ ਨਾਲ ਪਿਆਰੇ ਭਾਈ ਮੋਹਕਮ ਸਿੰਘ  ਭਾਈ ਈਸ਼ਰ ਸਿੰਘ ਭਾਈ ਲਾਲ ਸਿੰਘ ਭਾਈ ਨੰਦ ਸਿੰਘ ਤੁਰੇ  ਬਾਬਾ ਜੀ ਦੀ ਉਮਰ ਸਿਰਫ #18_ਕ_ਸਾਲ ਸੀ  ਹਵੇਲੀ ਤੋਂ ਬਾਹਰ ਨਿਕਲਦਿਆਂ ਜੈਕਾਰੇ ਛੱਡੇ  ਅਸਮਾਣ ਗੂੰਜਣ ਲਾਤਾ ਬਾਬਾ ਅਜੀਤ ਸਿੰਘ ਜੀ ਨੇ ਅੱਗੇ ਵਧਦੇ ਖਾਂਨਾਂ ਨੂੰ ਸਮੇਤ ਫ਼ੌਜ ਤੀਰਾ਼ ਨਾਲ ਵਿੰਨ ਦਿੱਤਾ  ਜੇੜੇ ਗੁਰੂ ਪਿਤਾ ਤੇ ਸਾਹਿਬਜ਼ਾਦੇ ਨੂੰ ਜਾਣਦੇ ਸੀ  ਵਜੀਰ ਖਾਨ ਤੇ ਅਜਮੇਰ ਚੰਦ ਰਾਜੇ ਵਰਗੇ ਉ ਵੇਖ  ਹੈਰਾਨ ਸੀ  ਕਿ ਕੋਈ ਪਿਓ ਅਾਪਣੇ ਜਵਾਨ ਪੁੱਤ ਨੂੰ ਮੌਤ ਦੇ ਮੂੰਹ ਕਿਵੇ ਭੇਜ ਸਕਦਾ ....ਖੈਰ 

ਤੀਰਾਂ ਦੇ ਮੀਹ ਤੋ ਬਚਦੀ ਫੌਜ ਪਿੱਛੇ ਮੁੜੀ  ਤੀਰ ਮੁਕੇ ਤਾਂ ਬਾਬਾ ਜੀ ਨੇ #ਨੇਜਾ (ਸਾਂਗ) ਲੈ ਲਿਆ ਤੇ ਫੁੱਲਾਂ ਦੀ ਮਾਲਾ ਵਾਂਗ ਸੀਨਿਅਾ ਚ ਪਰੋਈ ਜਾਂਦੇ ਅਾ ਬਾਬਾ ਜੀ ਜੰਗ ਚ ਅੈ ਉਛਲਦੇ  ਜਿਵੇਂ ਮਗਰਮੱਛ ਪਾਣੀ ਚ (ਨਿਹੰਗ ਦਾ ਇਕ ਅਰਥ ਮਗਰਮੱਛ ਵੀ ਅਾ)  ਏ ਵੇਖ ਵੈਰੀ ਦਲ ਭਗਦੜ ਮੱਚ ਗੀ  ਚੀਕ‍ਾਂ ਮਾਰਦੇ  ਹੇ ਖੁਦਾ ਬਚਾ ਲਾ ਬਚਾ ਲੈ
ਕਵੀ ਸੈਨਾਪਤਿ ਲਿਖਦਾ
  ਲੇਤ ਪਰੋਇ ਪਠਾਨ ਕੋ  ਸਭਹਨ ਸਾਂਗ ਦਿਖਲਾਏ।
 ਦੇਖ ਹੀ ਸਭ ਕਹਤ ਹੈ  ਅਰੇ ਖੁਦਾਇ ਖੁਦਾਇ। 

ਏਦਾ ਸੀਨੇ ਪਰੋਂਦਿਆਂ ਸਾਮਣੇ ਇੱਕ ਬੜਾ ਤਕੜਾ ਜਰਨੈਲ ਪਠਾਣ ਆ ਗਿਆ  ਜਿਹਨੇ ਸਾਰਾ ਸਰੀਰ ਸੰਜੋ ਚ ਮੜਿਆ ਸੀ,  ਬਾਬਾ ਜੀ ਨੇ ਜ਼ੋਰ ਨਾਲ ਨੇਗਾ ਸੀਨੇ ਚ ਮਾਰਿਆ, ਸੰਜੋ ਪਾੜਕੇ ਖੁਡ ਚ ਸੱਪ ਵਾਂਗ ਸਾਰਾ ਫਾਲਾ ਛਾਤੀ ਚ ਧਸ ਗਿਆ ਪਰ ਜਦੋਂ ਖਿੱਚਣ ਲੱਗੇ ਹੱਥ ਚ ਕੱਲਾ ਡੰਡਾ ਆਇਆ ਨੇਜਾ ਟੁੱਟ ਗਿਆ ਉਹ ਸੁਟ ਕੇ ਬਾਬਾ ਜੀ ਨੇ #ਭਗੌਤੀ ਸੂਤ ਲੀ ਜਦੋਂ ਮਿਆਨੋਂ ਬਾਹਰ ਕੱਢ ਜੋਗੀ ਅੱਲ੍ਹਾ ਯਾਰ ਖ਼ਾਂ ਕਹਿੰਦਾ ਐ ਲੱਗਦਾ ਜਿਵੇਂ ਅਸਮਾਨ ਚ ਬਿਜਲੀ ਚਮਕਦੀ  ਹੋਵੇ ।

ਤਲਵਾਰ ਸੀ ਤਲਵਾਰ ਥੀ  ਕਯਾ ਜਾਨੀਏ ਕਯਾ ਥੀ ।
ਖ਼ੂੰਖ਼ਾਰ ਥੀ ਖ਼ੂੰਬਾਰ ਥੀ  ਆਫ਼ਤ ਥੀ ਬਲਾ ਥੀ ।
ਥੀ ਆਬ ਯਾ ਫੌਲਾਦ ਪਿ  ਬਿਜਲੀ ਕੀ ਜਿਲਾ ਥੀ ।
ਯਮਰਾਜ ਕੀ ਅੰਮਾਂ ਥੀ ਵੁਹ  ਸ਼ਮਸ਼ੀਰ-ਏ-ਕਜ਼ਾ ਥੀ ।

ਜੋਗੀ ਜੀ ਆਹਦੇ ਤਲਵਾਰ ਨੀ  ਯਮਰਾਜ ਦੀ ਮਾਂ ਸੀ,ਬਸ ਜਿਸਦੇ ਸਿਰ ਬਹਿ ਗਈ  ਔਹ ਗਿਆ,  ਇੱਕ ਦੇ ਦੋ,
  ਦੋ ਦੇ ਚਾਰ ਕਰਦੀ ਜਾਦੀ ।

ਯਿਹ ਆਈ ਵੁਹ ਪਹੁੰਚੀ ਵੁਹ ਗਈ, ਸਨ ਸੇ ਨਿਕਲ ਕਰ ।
ਜਬ ਬੈਠ ਗਈ ਸਰ ਪਿ  ਉਠੀ ਤਨ ਸੇ ਨਿਕਲ ਕਰ ।
ਦੋ ਕਰ ਗਈ ਚਾਰ ਆਈ  ਨ ਜੋਸ਼ਨ ਸੇ ਨਿਕਲ ਕਰ ।
ਤੱਰਾਰੀ ਮੇਂ ਤੇਜ਼ੀ ਮੇਂ ਥੀ ਨਾਗਨ ਸੇ ਨਿਕਲ ਕਰ ।

ਏਦਾਂ ਜੰਗ ਕਰਦਿਆ ਬਾਬਾ ਜੀ ਦਾ ਘੋੜਾ ਸ਼ਹੀਦ ਹੋ ਗਿਆ,
 ਵਾਰੀ ਵਾਰੀ ਨਾਲ ਦੇ ਸਾਰੇ ਸਿੰਘ ਸ਼ਹੀਦੀਆਂ ਪਾ ਗਏ।  
ਬਾਬਾ ਜੀ ਦੀ ਤਲਵਾਰ ਵੀ ਟੁੱਟ ਗਈ
 (ਜੰਗ ਦੀ ਲੰਬੀ ਗਾਥਾ ਕਵੀ ਸੰਤੋਖ ਸਿੰਘ ਜੀ ਨੇ ਲਿਖੀ ਆ) 
ਆਖਿਰ ਪੁਰਜਾ ਪੁਰਜਾ ਹੋ ਗੁਰੂ ਪਿਤਾ ਦੇ ਸਨਮੁਖ ਸ਼ਹੀਦੀ ਪਾ,
ਬਾਬਾ ਜੀ  ਦਾਦਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਚਰਨੀ ਜਾ ਬਿਰਾਜੇ, ਵੱਡੇ ਪੁੱਤ ਦੇ ਜੌਹਰ ਤੱਕ ਸ਼ਹੀਦ ਹੁੰਦਿਆਂ ਵੇਖ ਕਲਗੀਧਰ ਨੇ ਉੱਚੀ ਆਵਾਜ਼ ਚ #ਜੈਕਾਰੇ ਲਾਏ, ਤੇ ਨਾਲ ਬਚਨ ਕਹੇ
ਵਾਹ! ਵਾਹ !ਪੁੱਤਰ ਜੀ ਕਿਆ ਖੂਬ ਮਰਦਾਂ ਵਾਂਗ  ਯੁੱਧ ਕੀਤਾ ਹੈ। ਕਿਉਂ ਨਹੀਂ ,ਆਖਰ ਤੁਸੀਂ ਮੇਰੇ ਵੱਡੇ ਫਰਜੰਦ (ਪੁੱਤਰ ) ਹੋ,
  ਏਦਾ ਈ ਲੜਣਾ ਸੀ ।
 ਜੋਗੀ ਜੀ ਦੇ ਬਚਨ
ਸ਼ਾਬਾਸ਼ ਪਿਸਰ ਖ਼ੂਬ ਦਲੇਰੀ ਸੇ ਲੜੇ ਹੋ ।
ਹਾਂ, ਕਯੋਂ ਨ ਹੋ, ਗੋਬਿੰਦ ਕੇ ਫ਼ਰਜ਼ੰਦ ਬੜੇ ਹੋ ।

ਏਦਾ ਸਭ ਤੋ ਵੱਡੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਨੇ ਸਮੇਤ ਜਥੇ ਦੇ ਸ਼ਹੀਦੀ ਪਾਈ  ਕਰੋੜਾਂ ਵਾਰ ਨਮਸਕਾਰ।
ਮੇਜਰ ਸਿੰਘ 
ਗੁਰੂ ਕਿਰਪਾ ਕਰੇ
ਸਰਬੰਸ ਦਾਨੀ ਪਿਤਾ ਦੇ ਸਮੂਹ ਪਰਿਵਾਰ  ਚਾਰੇ ਸਾਹਿਬਜ਼ਾਦੇ  ਮਾਤਾ ਗੁਜਰੀ ਜੀ ਪਿਆਰੇ ਗੁਰਸਿੱਖੀ ਸਿੰਘਾਂ ਮਾਤਾਂਵਾਂ  ਦੀ ਸ਼ਹਾਦਤ ਨੂੰ ਮੁੱਖ ਰੱਖਿਦਿਆਂ #ਪੰਜਵੀਂ_ਪੋਸਟ

Comments

Popular posts from this blog

ਦੀਵਾਲੀ ਕਿਸੇ ਰੋਗ ਤੋਂ ਘੱਟ ਨਹੀਂ ।

                    ਦੀਵਾਲੀ ਕਿਸੇ ਰੋਗ ਤੋਂ ਘੱਟ ਨਹੀਂ   ਜਿਵੇਂ- ਜਿਵੇਂ ਹੀ ਦੀਵਾਲੀ ਦਾ ਤਿਉਹਾਰ  ਨੇੜੇ ਆਉਂਦਾ ਹੈ ਓਵੇਂ - ਓਵੇਂ ਹੀ ਭਾਰਤੀ ਲੋਕਾਂ ਵਿਚਕਾਰ ਇਸ ਦੇ ਪ੍ਰਤੀ ਉਤਸ਼ਾਹ ਤੇ ਦਿਲਚਸਪੀ ਵਧਦੀ ਜਾਂਦੀ ਹੈ । ਇਹ ਉਤਸ਼ਾਹ ਤੇ ਦਿਲਚਸਪੀ ਇਕੱਲੀ ਦੀਵਾਲੀ ਦੇ ਤਿਉਹਾਰ ਦੀ ਨਹੀਂ , ਸਗੋਂ ਉਸ ਦਿਨ ਚਲਾਏ ਜਾਣ ਵਾਲੇ ਪਟਾਕਿਆਂ ਦੀ ਹੁੰਦੀਂ ਹੈ ।                               ਭਾਰਤੀ ਲੋਕ ਹਰ ਸਾਲ ਦੀਵਾਲੀ ਦੇ ਤਿਉਹਾਰ ਮੌਕੇ ਕਰੋੜਾਂ ਰੁਪਇਆਂ ਦੇ ਪਟਾਕੇ ਚਲਾਉਂਦੇ ਹਨ । ਇਹ ਉਹਨਾਂ ਦਾ ਆਪਣੀ ਖੁਸ਼ੀ ਪ੍ਰਗਟ ਕਰਨ ਦਾ ਇੱਕ ਤਰੀਕਾ ਹੈ । ਕਿ ਅਸੀਂ ਬਹੁਤ ਖੁਸ਼ ਹਾਂ ਕਿਉਂਕਿ ਅੱਜ ਦੀਵਾਲੀ ਹੈ । ਅਸੀਂ ਇੰਨੇ ਪੈਸੇ ਪਟਾਕਿਆਂ ਤੇ ਲਾਏ ਅਸੀਂ ਏ ਪਟਾਕਾ ਲਿਆਂਦਾ ਅਸੀਂ ਓ ਲਿਆਂਦਾ ਫਲਾਣਾ ਫਲਾਣਾ ।                        ਨਾਲੇ ਇਹਨਾਂ ਲੋਕਾਂ ਨੂੰ ਇਸਦੇ ਨਾਲ ਹੋਣ ਵਾਲੇ ਨੁਕਸਾਨ ਦਾ ਪਤਾ ਵੀ ਹੁੰਦਾ ਹੈ । ਕਿ ਪਟਾਕਿਆਂ ਦਾ ਗੰਦਾ ਧੂੰਆ...

ਅਨੰਦਪੁਰ ਦਾ ਘੇਰਾ ( ਭਾਗ 1 )

 (ਭਾਗ-1) 1675 ਨੂੰ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸ਼ਹੀਦੀ ਤੋਂ ਬਾਦ  ਕਲਗੀਧਰ ਪਿਤਾ ਨੇ ਵੀ ਜੁਲਮ ਵਿਰੋਧ ਓਦਾਂ ਈ ਸ਼ਸ਼ਤਰ ਚੁੱਕੇ  ਜਿਵੇਂ ਪੰਜਵੇਂ ਪਾਤਸ਼ਾਹ ਦੀ ਸ਼ਹੀਦੀ ਤੋਂ ਬਾਦ  ਦਾਦਾ ਗੁਰੂ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੇ ਚੁੱਕੇ ਸੀ  ਜਿਸ ਕਰਕੇ ਕਲਗੀਧਰ ਪਿਤਾ ਨੂੰ ਜੁਲਮ ਵਿਰੁਧ ਕਈ ਧਰਮ ਯੁਧ ਲੜਣੇ ਪਏ  ਕੁਝ ਖ਼ਾਲਸਾ ਸਾਜਣ ਤੋਂ ਪਹਿਲਾਂ  ਤੇ ਕੁਝ ਬਾਦ ਚ  ਏ ਸਾਰੀਅਾਂ ਜੰਗਾਂ ਨਫ਼ਰਤ ਤੇ ਈਰਖਾ ਦੀ ਅੱਗ ਚ ਸੜਦੇ 22 ਧਾਰਾਂ ਦੇ ਹਿੰਦੂ ਪਹਾੜੀ ਰਾਜੇ ਅਤੇ ਹਕੂਮਤ ਦੇ ਨਸ਼ੇ ਚ ਅੰਨ੍ਹੇ ਹੋਏ ਜ਼ਾਲਮ  ਮੁਗਲ ਬਾਦਸ਼ਾਹ ਅੌਰੰਗਜੇਬ ਨਾਲ ਸੀ   ਹਰ ਜੰਗ ਚ ਪਹਾੜੀ ਰਾਜਿਆਂ ਅਤੇ ਮੁਗ਼ਲ ਫ਼ੌਜ ਨੂੰ ਮੂੰਹ ਦੀ ਖਾਣੀ ਪਈ  ਕਈ ਵਾਰ ਅਚਣਚੇਤ ਹਮਲੇ ਕੀਤੇ  ਕਈ ਵਾਰ ਮਿਲ ਕੇ  ਦੋ ਦੋ ਮਹੀਨੇ ਘੇਰਾ ਪਾਇਅਾ ਪਰ ਕੁਝ ਨ ਬਣਿਅਾ  ਅਖੀਰ ਥੱਕ ਹਾਰ ਕੇ ਰਾਜਿਆਂ ਨੇ ਫਿਰ #ਔਰੰਗਜ਼ੇਬ ਨੂੰ ਚਿੱਠੀ ਲਿਖੀ  ਅੌਰੰਗਾ ਰਾਜਿਅਾ ਦੇ ਕਹੇ ਪਹਿਲਾ ਵੀ ਕਈ ਵਾਰ ਫੌਜ ਭੇਜ ਚੁਕਾ ਸੀ ਜੋ ਹਾਰ ਕੇ ਮੁੜਦੀ ਰਹੀ   ਇਸ ਵਾਰੇ ਪੱਕੇ ਪੈਰੀ ਤੁਰਦਿਅਾ ਅੌਰੰਗੇ ਨੇ ਸਰਹਿੰਦ ਦੇ ਨਵਾਬ ਵਜੀਰ ਖਾਂ ਨੂੰ ਖਾਸ ਫੁਰਮਾਨ ਭੇਜਿਆ     "ਹੋ ਸਕੇ ਤਾਂ ਗੁਰੂ ਨੂੰ ਜਿਉਦਿਅਾ ਗ੍ਰਿਫ਼ਤਾਰ ਕਰੋ ਜਾਂ ਫਿਰ #ਸਿਰ_ਵੱਢ ਕੇ ਮੇਰੇ ਕੋਲ ਭੇਜਿਆ ਜਾਵੇ  ਏ ਕੰਮ ਹੁਣ ਬਿਨ...