ਨਿੱਕੇ ਹੁੰਦਿਆਂ ਬੜਾ ਚਾਹ ਹੁੰਦਾ ਸੀ , ਕਿ ਕਦੋਂ ਸ਼ਾਮ ਦੇ 5 ਵੱਜਣ। ਪੂਰਾ ਦਿਨ ਬਸ ਇਕ ਸ਼ਾਮ ਦੀ ਹੀ ਉਡੀਕ ਕਰਦੇ ਰਹਿਣਾ ।
ਸ਼ਾਮ ਦੇ 5 ਵੱਜਣ ਤੇ ਨਾਲ ਦੇ ਨਾਲ ਹੀ ਘਰ ਵਾਲੇ ਟੈਲੀਫ਼ੋਨ ਤੋਂ ਬਾਪੂ ਨੂੰ ਫੋਨ ਲਾ ਦੇਣਾ , ਤੇ ਘਰੇ ਆਉਣ ਲੱਗੇ ਕੁੱਝ ਨਾ ਕੁੱਝ ਖਾਣ ਵਾਸਤੇ ਲੈਕੇ ਆਉਣ ਲਈ ਆਂਖ ਦੇਣਾ । ਪਰ ਮੇਰੇ ਨਾਲ ਹਰ ਬਾਰ ਇਸਦੇ ਉਲੱਟ ਹੀ ਹੁੰਦਾ ਸੀ ।
ਜਦੋਂ ਵੀ ਬਾਪੂ ਨੂੰ ਫੋਨ ਕਰਨਾ ਤਾਂ ਬਾਪੂ ਅੱਗੋਂ ਪਹਿਲਾਂ ਹੀ ਬੋਲ ਦਿੰਦਾ ਸੀ , ਅੱਜ ਮੇਰੇ ਪੁੱਤ ਨੇ ਕੀ ਖਾਣਾ ਏ , ਕਿ ਲੈਕੇ ਆਵਾ । ਮੈ ਹਰ ਬਾਰ ਸੋਚਾਂ ਵੀ ਪੈ ਜਾਂਦਾ ਸੀ ਕਿ ਬਾਪੂ ਨੂੰ ਕਿੰਝ ਪਤਾ ਲਗਦਾ ਕਿ ਮੈਂ ਕੁੱਝ ਖਾਣਾ ਏ ।
ਪਰ ਅੱਜ ਪੂਰੇ 10 ਵਰ੍ਹੇ ਹੋ ਗਏ ਨੇ ਪਤਾ ਹੀ ਨਹੀਓ ਕਿਉ ਅੱਜ ਵੀ ਹਰ ਰੋਜ਼ ਸ਼ਾਮੀ 5 ਵੱਜਣ ਦੀ ਉਡੀਕ ਕਰਦਾ । ਪਰ ਹੁਣ ਓ ਟੈਲੀਫ਼ੋਨ ਹੀ ਨਹੀ ਮਿਲ ਰਿਆ ਜੋ ਬਾਪੂ ਨਾਲ ਗੱਲ ਕਰਵਾਉਦਾ ਸੀ , ਨਾ ਹੀ ਕਿਸੇ ਤੋਂ ਹੁਣ ਇਹ ਸੁਨਣ ਨੂੰ ਮਿਲੀਆ ਕਿ , ਕੀ ਖਾਣਾ ਏ ਮੇਰੇ ਪੁੱਤ ਨੇ ।
ਪਤਾ ਹੀ ਨਹੀਂ ਓ ਟੈਲੀਫੋਨ ਵਾਲਾ ਬਾਪੂ ਕਿੱਥੇ ਗੁਆਚ ਗਿਆ ਜੋ ਮੁੜ ਮਿਲੀਆ ਹੀ ਨਹੀ ।

ਜਸਕੀਰਤ ਸਿੰਘ
Nyc lines brother
ReplyDelete