(ਭਾਗ -4)
7 ਪੋਹ ਦੀ ਸ਼ਾਮ ਕਲਗੀਧਰ ਪਿਤਾ ਚਮਕੌਰ ਬਾਹਰ ਇਕ ਬਾਗ ਚ ਜਾ ਰੁਕੇ ਜਿਥੇ ਦਮਦਮਾ ਸਾਹਿਬ ਬਣਿਅਾ ਹੁਣ ਚਮਕੌਰ ਦੇ ਚੋਧਰੀ ਦੋ ਭਰਾ ਜਗਤ ਸਿੰਘ ਤੇ ਰੂਪ ਚੰਦ ਸੀ ਇਨ੍ਹਾਂ ਨੂੰ ਸਤਿਗੁਰਾਂ ਦੇ ਆਉਣ ਦਾ ਪਤਾ ਲੱਗਾ ਤਾਂ ਰੂਪ ਚੰਦ ਨੇ ਹੱਥ ਜੋੜ ਬੇਨਤੀ ਕੀਤੀ ਪਾਤਸ਼ਾਹ ਹਾਡੀ ਹਵੇਲੀ ਚੱਲੋ ਉਹ ਕੋਈ ਕਿਲ੍ਹਾ ਤੇ ਨਹੀਂ ਪਰ ਅਾ ਰੜੇ ਨਾਲ਼ੋਂ ਚੰਗਾ ਸਤਿਗੁਰੂ ਆਏ ਵੀ ਇਸੇ ਵਾਸਤੇ ਸੀ ਉ ਜਾਣਦੇ ਸੀ ਕਿ ਚਮਕੌਰ ਚ ਇਕ ਗੜ੍ਹੀ ਹੈਗੀ ਕਿਉਕਿ ਕੁਰਕਸ਼ੇਤਰ ਤੋਂ ਮੁੜਦਿਆਂ ਪਹਿਲਾਂ ਵੀ ਇੱਕ ਵਾਰ ਪਾਤਸ਼ਾਹ ਨੇ ਚਮਕੌਰ ਚਰਨ ਪਾਏ ਸੀ (ਕੁਝ ਨੇ ਨਾਮ ਬੁੱਧੀਚੰਦ ਲਿਖਿਆ ਪਰ ਭਾਈ ਰੂਪ ਚੰਦ ਦੀ ਔਲਾਦ ਹੁਣ ਵੀ ਚਮਕੌਰ ਸਾਹਿਬ ਵੱਸਦੀ ਅਾ)
ਦਰਬਾਰੀ ਕਵੀ #ਸੈਨਾਪਤਿ ਲਿਖਦਾ
ਖਬਰ ਸੁਨੀ ਜ਼ਿਮੀਂਦਾਰ ਨੇ ਮੱਧ ਬਸੈ ਚਮਕੌਰ।
ਸੁਨਤ ਬਚਨ ਤਤਕਾਲ ਹੀ ਉਹ ਆਯੋ ਉਠਿ ਦੌਰ ।
ਹਾਥ ਜੋਰ ਐਸੇ ਕਹਯੋ ਬਿਨਤੀ ਸੁਣੋ ਕਰਤਾਰ ।
ਬਸੋ ਮਧਿ ਚਮਕੌਰ ਕੈ ਅਪਣੀ ਕਿਰਪਾ ਧਾਰ।
ਸਤਿਗੁਰੂ ਉੱਠ ਕੇ ਗੜ੍ਹੀ ਵੱਲ ਨੂੰ ਤੁਰ ਪਏ ਪਾਤਸ਼ਾਹ ਦੇ ਨਾਲ ਸਿਰਫ 40 ਸਿੰਘ ਤੇ ਦੋਵੇਂ ਸਾਹਿਬਜ਼ਾਦੇ ਅਾ ਸਾਰੇ ਭੁੱਖੇ ਤੇ ਪਿਆਸੇ ਗੜ੍ਹੀ ਅੰਦਰ ਵੜਕੇ ਚੰਗੀ ਤਰਾਂ ਇੱਧਰ-ਉੱਧਰ ਨਿਹਾਰਿਆ ਗੜ੍ਹੀ ਤੱਕ ਕੇ ਦਸਮੇਸ਼ ਜੀ ਦੇ ਦਿਲ ਜੋ ਖਿਆਲ ਅਾਇਅਾ ਉ #ਜੋਗੀ_ਜੀ ਅੈ ਬਿਅਾਨ ਦੇ
ਜਿਸ ਖ਼ਿੱਤੇ ਮੇਂ ਹਮ ਕਹਤੇ ਥੇ ਆਨਾ ਯਿਹ ਵੁਹੀ ਹੈ ।
ਕਲ ਲੁਟ ਕੇ ਹੈ ਜਿਸ ਜਗਹ ਸੇ ਜਾਨਾ ਯਿਹ ਵੁਹੀ ਹੈ ।
ਜਿਸ ਜਾ ਪਿ ਹੈ ਬੱਚੋਂ ਕੋ ਕਟਾਨਾ ਯਿਹ ਵੁਹੀ ਹੈ ।
ਮੱਟੀ ਕਹ ਦੇਤੀ ਹੈ ਠਿਕਾਨਾ ਯਿਹ ਵੁਹੀ ਹੈ ।
ਸਾਰੇ ਨਿਗਾਹ ਮਾਰ ਅਕਾਲੀ ਸੈਨਾਪਤੀ ਨੇ ਮੋਰਚੇਬੰਦੀ ਕੀਤੀ ਥਾਂ-ਥਾਂ ਸਿੰਘਾਂ ਨੂੰ ਤੈਨਾਤ ਕਰਤਾ ਕੁਝ ਸਿੰਘ ਅਰਾਮ ਕਰਨ ਲੱਗ ਪਏ ਪਰ ਸਾਵਧਾਨ ਰਹੇ ਕਿਉਂਕਿ ਪਤਾ ਸੀ ਮੁਗਲ ਫੌਜ ਪੈੜ ਨੱਪਦਿਅਾ ਕਿਸੇ ਵੇਲੇ ਵੀ ਪਹੁੰਚ ਸਕਦੀ
ਵੀਰਵਾਰ ਦੀ ਰਾਤ ਲੰਘੀ #8_ਪੋਹ ਸ਼ੁਕਰਵਾਰ ਦੀ ਸਵੇਰੇ ਹੋਈ ਦਿਨ ਚੜ੍ਹਦਿਆਂ ਨੂੰ ਚਮਕੌਰ ਦੀ ਗੜ੍ਹੀ ਦੇ ਆਲੇ-ਦੁਆਲੇ ਵੈਰੀ ਦਲ ਭੌੰ ਘੇਰੇ ਕੀੜਿਅਾ਼ ਵਾਂਗ ਕੁਰਬਲ ਕੁਰਬਲ ਕਰਦਾ ਫਿਰਦਾ ਸੀ ਜਿੱਧਰ ਵੇਖੋ ਫੋਜ ਈ ਫੌਜ ਕਲਗੀਧਰ ਦੇ ਆਪਣੇ ਕਹੇ ਅਨੁਸਾਰ #10_ਲੱਖ ਦੀ ਫੌਜ ਤੇ ਗੜ੍ਹੀ ਚ ਸਿਰਫ 40 ਭੁੱਖੇ-ਪਿਆਸੇ ਸਿੰਘ
ਪਾਤਸ਼ਾਹ ਨੇ ਵਿਉਂਤ ਬੰਦੀ ਅਨੁਸਾਰ ਦੋ ਸਿੰਘ ਭਾਈ ਮਦਨ ਸਿੰਘ ਤੇ ਭਾਈ ਕਾਠਾ ਸਿੰਘ (ਕੋਠਾ ਸਿੰਘ ) ਦਰਵਾਜ਼ੇ ਦੇ ਲਾਏ ਬਾਕੀ 8-8 ਸਿੰਘ ਚਾਰੇ ਪਾਸੇ ਤੈਨਾਤ ਕਰਤੇ ਭਾਈ ਦਇਆ ਸਿੰਘ ਤੇ ਭਾਈ ਆਲਮ ਸਿੰਘ ਸਾਰੀ ਨਿਗਰਾਨੀ ਤੇ ਲਾਏ ਦੋਵੇ ਸਾਹਿਬਜ਼ਾਦੇ ਨਾਲ ਭਾਈ ਹਿੰਮਤ ਸਿੰਘ ਭਾਈ ਮੋਹਕਮ ਸਿੰਘ ਹਿੰਮਤ ਸਿੰਘ ਹੁਣਾ ਨੂੰ ਨਾਲ ਲੈ ਅਾਪ ਸਤਿਗੁਰੂ ਅਟਾਰੀ ਤੇ ਚੜ ਗਏ ਉਥੋਂ ਬਾਹਰ ਦਾ ਸਾਰਾ ਨਜ਼ਾਰਾ ਦੁਸ਼ਮਣ ਦੀ ਹਰ ਹਰਕਤ ਨਜਰ ਪੈਦੀ ਸੀ
ਵਜ਼ੀਰ ਖ਼ਾਂ ਨੇ ਅਉਦਿਅਾ ਘੇਰਾ ਪਾ ਢੰਡੋਰਾ ਪਿੱਟਿਆ ਜੇ ਗੁਰੂ ਆਪਣੇ ਸਾਥੀਆਂ ਸਮੇਤ ਪੇਸ਼ ਹੋ ਜਾਵੇ ਜਾਨ ਬਖਸ਼ੀ ਜਾਉ ਨਹੀ ਤੇ ਮੌਤ ਲੀ ਤਿਆਰ ਰਵੇ ਬਚਣ ਦਾ ਕੋਈ ਰਾਹ ਨੀ ਇਸ ਦਾ ਜਵਾਬ ਅਟਾਰੀ ਤੋ ਤੀਰ ਨਾਲ ਦਿੱਤਾ ਗਿਆ ਮੁਗਲ ਫੌਜ ਨੇ ਤੀਰਾਂ ਦੀ ਵਰਖਾ ਕੀਤੀ ਅੰਦਰੋ ਜਵਾਬੀ ਕਾਰਵਾਈ ਹੋਈ ਪਰ ਗੜ੍ਹੀ ਦੇ ਨੇੜੇ ਕੋਈ ਅਾਇਅਾ ਆਖਰ ਮੁਗਲ ਜਰਨੈਲ ਮਲੇਰ ਕੋਟਲੇ ਵਾਲਾ #ਨਾਹਰ_ਖਾਂ ਲੁਕ ਕੇ ਗੜ੍ਹੀ ਕੋਲ ਆਇਆ ਕੰਧ ਨਾਲ ਪਉੜੀ ਲਾ ਚੜ੍ਹਿਅਾ ਜਦੋਂ ਕੰਧ ਤੋਂ ਸਿਰ ਉੱਤੇ ਕੀਤਾ ਅਟਾਰੀ ਬੈਠੇ ਪਾਤਸ਼ਾਹ ਨੇ ਇਕ ਤੀਰ ਬਖਸਿਅਾ ਖਾਂ ਦਾ ਸਰੀਰ ਥੱਲੇ ਤੇ ਰੂਹ ਅਸਮਾਂ ਨੂੰ ਤੁਰਗੀ ਮਗਰੇ #ਗੁਲਸ਼ੇਰ_ਖਾਂ ਚੜਿਅਾ ਉਦੇ ਸਿਰ ਗੁਰਜ ਮਾਰਿਅਾ ਤੇ ਘੜੇ ਵਾਂਗ ਭੰਨਤਾ ਦਾ
ਦੋਹਾਂ ਭਰਾਵਾਂ ਦੀ ਏ ਹਾਲਤ ਵੇਖ ਖਵਾਜਾ ਮਹਿਦੂਦ ਖਾਂ ਕੰਧ ਦੇ ਉਹਲੇ ਲੁਕ ਗਿਆ ਜਫਰਨਾਮਾ ਚ ਗੁਰਦੇਵ ਲਿਖਦੇ ਆ ਅੈ ਔਰੰਗਜ਼ੇਬ ਤੇਰਾ ਉ ਸੂਰਮਾ ਮੈਨੂੰ ਦਿਸਿਆ ਨੀ ਜੇ ਮੇਰੀ ਨਜ਼ਰ ਪੈ ਜਾਂਦਾ ਮੈਂ ਇੱਕ ਤੀਰ ਉਹਨੂੰ ਜ਼ਰੂਰ ਬਖਸ਼ ਦੇਣਾ ਸੀ
ਇੱਕ ਹੋਰ ਪਠਾਣ ਦਾ ਜਿਕਰ ਕਰਦਿਆਂ ਪਾਤਸ਼ਾਹ ਅਾਂਦੇ ਤੇਰੇ ਇਕ ਹੋਰ ਸੂਰਮੇ ਨੇ ਬੜੇ ਹਮਲੇ ਕੀਤੇ ਕੁਝ ਸਿਅਾਣਪ ਨਾਲ ਕੁਝ ਬੇਅਕਲੀ ਨਾਲ ਉਹਨੇ ਮੇਰੇ #2_ਸਿੰਘ ਮਾਰੇ ਪਰ ਫੇਰ ਉਹ ਵੀ ਅਾਪਣੀ ਜਾਨ ਮੈਨੂੰ ਦੇ ਗਿਅਾ
ਅੈ ਜਰਨੈਲ ਮਰਦੇ ਵੇਖ ਨਵਾਬ ਵਜੀਦੇ ਨੇ ਇੱਕੋ ਵਾਰ ਹਮਲਾ ਕੀਤਾ ਗੜ੍ਹੀ ਅੰਦਰ ਤੈਨਾਤ ਸਿੰਘਾਂ ਨੇ ਚਾਰੇ ਪਾਸੇ ਬਰਾਬਰ ਤੀਰਾਂ ਦੀ ਵਾਛੜ ਕੀਤੀ ਜਿਸ ਕਰਕੇ ਸਭ ਨੂੰ ਜਾਨ ਬਚਾ ਪਿੱਛੇ ਭੱਜਣਾ ਪਿਅਾ ਅੰਦਰ ਗੋਲੀ ਸਿੱਕਾ ਬਿਲਕੁਲ ਸੀਮਤ ਸੀ ਅਨੰਦਪੁਰ ਵਾਂਗ ਅੰਦਰ ਬਹਿ ਰਹਿਣਾ ਵੀ ਸਹੀ ਨਹੀ ਸੀ ਸੋ ਸਲਾਹ ਕਰਕੇ ਗੁਰੂ ਹੁਕਮ ਨਾਲ #ਪੰਜ_ਪੰਜ ਸਿੰਘਾਂ ਦੇ ਜਥੇ ਗੜ੍ਹੀ ਤੋ ਬਾਹਰ ਜਾਣ ਦੀ ਨੀਤੀ ਬਣੀ ਪਿਆਰੇ ਭਾਈ ਹਿੰਮਤ ਸਿੰਘ ਦੀ ਪਹਿਲਾ ਜਥਾ ਲੈ ਗੜ੍ਹੀ ਚੋ ਬਾਹਰ ਨਿਕਲੇ ਉੱਤੋ ਪਾਤਸ਼ਾਹ ਤੀਰਾਂ ਦਾ ਮੀਹ ਪਉਣ ਡਏ ਇਕ ਇਕ ਤੀਰ ਕਈ ਚੋ ਪਾਰ ਹੁੰਦਾ ਏਧਰ ਸੈਕੜਿਅਾ ਨੂੰ ਨਰਕ ਤੋਰਦਾ ਅਾਖਿਰ ਸਾਰਾ ਜਥਾ ਗੁਰੂ ਚਰਣ ਚ ਲੀਣ ਹੋ ਗਿਆ ਦੂਜਾ ਜਥਾ ਗਿਅਾ ਉਵੀ ਪਹਿਲੇ ਵਾਗ ਜੂਝਦਿਅਾ ਵੈਰੀ ਦੇ ਅਾਹੂ ਲਉਦਾ ਸ਼ਹੀਦੀ ਪਾ ਗਿਅਾ
.....ਚਲਦਾ......
#ਨੋਟ ਉੱਪਰ ਜ਼ਿਆਦਾਤਰ ਹਾਲ ਜਫਰਨਾਮੇ ਚੋ ਲਿਆ ਗਿਆ
ਆਹ ਫੋਟੋ ਅਸਲੀ ਕੱਚੀ ਗੜ੍ਹੀ ਦੀ ਅਾ ਜਿਸ ਨੂੰ ਲੱਖਾਂ ਦੀ ਫ਼ੌਜ ਨਾ ਢਾਹ ਸਕੀ ਉਸ ਗੜ੍ਹੀ ਨੂੰ 1960 ਤੋ ਬਾਅਦ ਕਾਰ ਸੇਵਾ ਵਾਲੇ ਬਾਬਿਆਂ ਢਾਹਤਾ ਗੁਰੂ ਸੁਮਤਿ ਬਖਸ਼ੇ 😢
ਮੇਜਰ ਸਿੰਘ
ਗੁਰੂ ਕਿਰਪਾ ਕਰੇ
ਸਰਬੰਸ ਦਾਨੀ ਪਿਤਾ ਦੇ ਸਮੂਹ ਪਰਿਵਾਰ ਚਾਰੇ ਸਾਹਿਬਜ਼ਾਦੇ ਮਾਤਾ ਗੁਜਰੀ ਜੀ ਪਿਆਰੇ ਗੁਰਸਿੱਖੀ ਸਿੰਘਾਂ ਮਾਤਾਂਵਾਂ ਦੀ ਸ਼ਹਾਦਤ ਨੂੰ ਮੁਖ ਰੱਖਿਅਾ #ਚੌਥੀ_ਪੋਸਟ
Comments
Post a Comment