Skip to main content

ਅਨੰਦਪੁਰ ਤੋ ਸਰਸਾ ਤੱਕ ( ਭਾਗ 2 )

(ਭਾਗ-2)

ਮਈ ਤੋ ਦਸੰਬਰ ਤੱਕ ਅਨੰਦਪੁਰ ਘੇਰੇ ਨੂੰ ਕਰੀਬ 7 ਮੀਨੇ ਹੋ ਗਏ ਸੀ  ਭੁਖ ਕਰਕੇ ਸਰੀਰਾਂ ਨਾਲੋਂ ਮਾਸ ਵੀ ਝੜਣ ਲੱਗ ਪਿਆ ਸੀ ਅੈਸੀ ਹਾਲਤ ਚ ਭੁੱਖ ਦੇ ਦੁੱਖ ਕਰਕੇ ਕੁਝ ਸਿੰਘਾਂ ਨੇ ਨਿਕਲ ਜਾਣ ਨੂੰ ਕਿਅਾ  ਤਾਂ ਮਹਾਰਾਜ ਨੇ ਸਮਝਾਇਅਾ  ਪਰ ਵਾਰ ਵਾਰ ਕਹਿਣ ਤੇ  ਦਸਮੇਸ਼ ਜੀ ਨੇ ਕਿਹਾ ਜੇ ਤੁਹੀ ਜਾਣਾ ਹੈ ਤੇ #ਬੇਦਾਵਾ ਲਿਖਕੇ ਜਾਊ ਕਿ  

"ਤੂੰ ਹਾਡਾ ਗੁਰੂ ਨਹੀਂ  ਅਸੀਂ ਤੇਰੇ ਸਿੱਖ ਨਹੀ"

 ਕੰਭਦੇ ਹੱਥਾਂ ਨਾਲ ਕੁਝ ਨੇ ਬੇਦਾਵਾ ਲਿਖ ਦਿੱਤਾ  ਮਾਝੇ ਦੇ ਸਿੰਘਾਂ ਦਾ ਇਤਿਹਾਸ ਚ ਖ਼ਾਸ ਜ਼ਿਕਰ ਹੈ ( ਫਿਰ ਪੜਾਇਅਾ ਵੀ ਮੁਕਤਸਰ ਸਾਹਿਬ  ਟੁੱਟੀ ਹੋਈ ਗੰਢੀ )

ਕੁਝ ਦਿਨ ਹੋਰ ਲੰਘੇ ਉਧਰ ਦੱਖਣ ਚ ਬੈਠੇ ਬਾਦਸ਼ਾਹ ਔਰੰਗਜ਼ੇਬ ਨੂੰ ਸਾਰੀ ਖ਼ਬਰ ਪਹੁੰਚ ਰਹੀ ਸੀ  ਹੋਰ ਹੱਲ ਨ ਵੇਖ ਅਖੀਰ ਔਰੰਗਜ਼ੇਬ ਨੇ ਆਪਣੇ ਦਸਖਤ ਕੀਤੀ  ਪਵਿੱਤਰ ਕੁਰਾਨ ਤੇ ਲਿਖਤੀ ਚਿੱਠੀ  ਨਾਲ ਜ਼ੁਬਾਨੀ ਸੁਨੇਹਾ ਇੱਕ ਖਾਸ ਕਾਜੀ ਦੇ ਹੱਥ ਭੇਜਿਆ 
"ਜੇ ਤੁਸੀਂ ਅਨੰਦਪੁਰ ਛੱਡ ਦਿਓ ਤਾਂ ਤਾਡਾ ਕੋਈ ਨੁਕਸਾਨ ਨਹੀਂ ਹੋਊ  ਮੈ ਕਸਮ ਖ‍ਾਂਨ"
ਇਸ ਕੁਰਾਨ ਦਾ ਜਿਕਰ ਕਰਦਿਆਂ ਪਾਤਸ਼ਾਹ ਨੇ ਜਫਰਨਾਮੇ ਚ ਕਿਅਾ ਜੇ ਤੂੰ ਕਵੇ ਤਾਂ ਮੈ ਤੈਨੂੰ ਤੇਰਾ ਭੇਜਿਅਾ ਕੁਰਾਨ ਤੇ ਸੁਨੇਹਾ ਵੀ ਭੇਜੀ ਸਕਦਾ ਜਿਸ ਦੀ ਤੂੰ ਕਸਮ ਖਾਦੀ ਸੀ  ਉ ਪਾਤਸ਼ਾਹ ਨੇ ਸੰਭਾਲ ਲਿਅਾ ਸੀ  ਔਰੰਗਜ਼ੇਬ ਦੇ ਸੁਨੇਹੇ  ਤੇ ਨਵਾਬਾਂ ਦੇ ਤਰਲੇ  ਸਿੰਘਾਂ ਦੀਆਂ  ਵਾਰ ਵਾਰ ਬੇਨਤੀ ਕਰਨ ਮਾਤਾ ਗੁਜਰੀ ਜੀ ਵਲੋ ਬੇਨਤੀ ਅਾਦਿ ਸਭ ਵੇਖ ਸੁਣ  ਅੰਤਰਜਾਮੀ ਗੁਰਦੇਵ ਅਕਾਲ ਦੇ ਭਾਣੇ ਚ ਕਿਲਾ ਛੱਡਣ ਨੂੰ ਤਿਆਰ ਮੰਨ ਗਏ 

  ਲੋੜੀਦਾ ਸਮਾਨ ਚੁਕ ਲਿਅਾ  ਜੋ ਨਾਲ ਜਾ ਸਕਦਾ ਸੀ  ਬਾਕੀ ਵਾਧੂ ਨੂੰ ਅੱਗ ਲਾ ਦਿੱਤੀ  ਚਾਰੇ ਵੱਡੀਆਂ ਤੋਪਾਂ ਜੋ ਬੜੀ ਮਿਹਨਤ ਨਾਲ ਤਿਅਾਰ ਕੀਤੀਅਾ ਸੀ  #ਬਿਜਘੋਰ , #ਬਾਘਣ  #ਨਿਹੰਗਨ ਤੇ #ਸ਼ਤਰੂਜੀਤ  ਚਾਰੇ ਹੀ ਪਾਣੀ ਚ ਡੁਬੋ ਦਿੱਤੀਅਾ  ਤਾਂ ਕਿ ਕੋਈ ਵੀ ਚੀਜ਼ ਵੈਰੀਆਂ ਦੇ ਹੱਥ ਨ ਅਾਵੇ  ਏਦਰ ਤਿਅਾਰੀ ਹੋਣ ਡਈ  ਤੇ ਕਿਲ੍ਹਾ ਛੱਡਣ ਤੋਂ ਪਹਿਲਾਂ  ਕਲਗੀਧਰ ਪਿਤਾ ਨੇ ਪੈਦਲ ਤੁਰਕੇ ਆਨੰਦਪੁਰ ਦੀਆਂ ਸਾਰੀਆਂ ਗਲੀਆਂ ਚ ਚੱਕਰ ਲਾਇਅਾ ਗੁਰੂ ਪਿਤਾ ਦੀ ਵਸਾਈ ਤੇ ਅਾਪ ਉਸਾਰੇ ਕਿਲ੍ਹੇ ਗਲੀਅਾਂ  ਸਭ ਨੂੰ ਅਾਖਰੀ ਵਾਰ ਬੜੇ ਗਹੁ ਨਾਲ ਤੱਕਿਅਾ  ਸਭ ਪਾਸੇ ਚੁੱਪ ਚਾਪ ਸੀ  ਸਰੀਰਕ ਰੂਪ ਚ ਸਤਿਗੁਰਾਂ ਦਾ ਇਹ ਆਖ਼ਰੀ ਫੇਰਾ ਸੀ 
 ਚੱਲਦਿਆਂ ਹੋਇਆਂ ਜਦੋ #ਗੁ_ਸੀਸਗੰਜ_ਸਾਹਿਬ ਪਹੁੰਚੇ ਜਿੱਥੇ ਨੌਵੇਂ ਪਾਤਸ਼ਾਹ ਦੇ  ਸੀਸ ਦਾ ਸਸਕਾਰ ਕੀਤਾ ਸੀ ਤਾਂ ਨਮਸਕਾਰ ਕਰਕੇ  ਆਨੰਦਪੁਰ ਛੱਡਣ ਦੀ ਆਪ ਖੜਕੇ ਅਰਦਾਸ ਕੀਤੀ  ਅਰਦਾਸ ਤੋਂ ਬਾਅਦ  ਉੱਚੀ ਆਵਾਜ਼ ਚ ਕਿਅਾ ਕੋਈ ਸਿੱਖ ਹੈ  ਜੋ ਇੱਥੇ ਰਹਿ ਕੇ ਅਸਥਾਨ ਦੀ ਸੇਵਾ ਕਰੇ   ਤੀਸਰੀ ਆਵਾਜ਼ ਦਿੱਤੀ  ਤਾਂ #ਭਾਈ_ਗੁਰਬਖ਼ਸ਼_ਸਿੰਘ ਉਦਾਸੀ ਸਾਧੂ  ਚਰਨੀ ਢਹਿ ਪਿਆ  ਕਿਹਾ ਮਹਾਰਾਜ ਮੈਂ ਸੇਵਾ ਕਰਾਂਗਾ  ਪਰ ਮੈਨੂੰ ਆਪ ਤੋਂ ਬਗੈਰ ਕੋਈ ਜਾਣਦਾ ਨਹੀ   ਮੇਰਾ ਗੁਜ਼ਾਰਾ ਕਿਵੇਂ ਹੋਊ.... ਨਾਲੇ ਪਹਾੜੀਏ ਮੈਨੂੰ ਤੰਗ ਕਰਨਗੇ ਜੀ   ਗੁਰੂ ਪਿਤਾ ਨੇ ਸਾਧੂ ਨੂੰ  ਗਲਵੱਕੜੀ ਚ ਲੈ ਸੀਨੇ ਨਾਲ ਲਾਇਆ  ਕਿਅਾ ਤੂ ਅਸਥਾਨ ਦੀ ਸੇਵਾ ਕਰੀ  ਤੇਰਾ ਗੁਜ਼ਾਰਾ ਚੱਲਦਾ ਰਹੂ  ਤੇ ਕੋਈ ਦੁੱਖ ਨਹੀਂ ਦੇ ਸਕੇਗਾ  ਵਾਹਿਗੁਰੂ ਤੇਰੇ ਅੰਗ ਸੰਗ ਅਾ   ਇਵੇਂ ਦਿਲਾਸਾ ਦੇ ਕੇ ਸ਼ਹੀਦੀ ਅਸਥਾਨ ਨੂੰ ਨਮਸਕਾਰ ਕੀਤੀ ਰਤ ਵਾਹਵਾ ਹੋ ਚੁੱਕੀ ਸੀ  ਉਧਰ ਸਭ ਤਿਅਾਰੀ ਹੋ ਗਈ  ਚਲਣ ਦਾ ਹੁਕਮ ਹੋਇਆ

#6_ਪੋਹ (21 ਦਸੰਬਰ ) ਦੀ ਰਾਤ ਨੂੰ  ਗੁਰੂ ਗੋਬਿੰਦ ਜੀ ਮਹਾਰਾਜ ਨੇ ਆਨੰਦਪੁਰ ਦਾ ਕਿਲਾ ਛੱਡਿਅਾ  ਚਲਣ ਸਮੇ  ਸਭ ਤੋਂ ਗਾੜੀ ਮਹਾਰਾਜ ਆਪ  ਪੰਜ ਪਿਆਰੇ ਤੇ ਕੁਝ ਹੋਰ ਸਿੰਘ ਸੀ  ਵਿਚਕਾਰ ਮਾਈਆਂ ਬਜ਼ੁਰਗ ਤੇ ਬੱਚੇ ਸੀ ਜਿਨ੍ਹਾਂ ਦੀ ਰਾਖੀ ਭਾਈ ਮਨੀ ਸਿੰਘ ਤੇ ਭਾਈ ਧਰਮ ਸਿੰਘ ਦਾ ਜਥਾ ਕਰਨ ਡਿਅਾ  ਸੀ  ਪਿਛੇ ਸਾਹਿਬਜ਼ਾਦਾ ਅਜੀਤ ਸਿੰਘ ਜੀ ਦਾ ਜਥਾ ਸੀ ਸਭ ਤੋ ਮਗਰ ਕੁਝ ਹੋਰ ਸਿੰਘ ਸਨ ਜਿਨ੍ਹਾਂ ਦੇ ਕੋਲ ਲੋੜੀਂਦਾ ਸਾਮਾਨ ਸੀ ਏਦਾ ਸਾਰੀ ਵਹੀਰ ਤੁਰਦਿਅਾ  ਹੋਇਆਂ ਕੀਰਤਪੁਰ ਸਾਹਿਬ ਤੱਕ ਬਿਲਕੁਲ ਸਾਂਤੀ ਤੇ ਸਹੀ ਸਲਾਮ ਲੰਘਗੀ

ਪਰ ਥੋੜੇ ਹੀ ਸਮੇ ਚ  ਗਾਂ, ਜੰਞੂ ਤੇ ਗੀਤਾ ਦੀ ਸੌੰਹ ਖਾਣ ਵਾਲੇ #ਪਹਾੜੀ_ਰਾਜੇ ਅਤੇ  ਖੁਦਾ,ਕੁਰਾਣ ਸ਼ਰੀਫ ਦੀ ਕਸਮ ਖਾਣ ਵਾਲੇ  ਮੁਗਲ ਨਵਾਬ  ਸਭ ਸੌਹਾਂ ਕਸਮਾਂ ਨੂੰ ਛਿੱਕੇ ਟੰਗ  ਵਾਦੇ ਤੋੜ ਕੇ ਚੜ ਅਾਏ  ਮਾਰ ਲਓ  ਫੜ ਲਓ  ਬਚ ਕੇ ਨਾ ਜਾਵੇ ਕੋਈ  ਦੀਅਾਂ ਆਵਾਜ਼ਾਂ ਹੀ ਸੁਣਾਈ ਦਿੰਦੀਆਂ ਸੀ ਇੱਕ ਦਮ ਤੀਰਾਂ ਗੋਲੀਅਾ ਦੀ ਤਾੜ ਤਾੜ ਨੇ ਰਾਤ ਦੀ ਸਾਂਤੀ ਭੰਗ ਕਰ ਦਿੱਤੀ  ਉਦੋਂ ਸਭ ਨੂੰ ਚੇਤੇ ਆਇਆ ਦਸਮੇਸ਼ ਪਿਤਾ ਸਹੀ  ਕਹਿੰਦੇ ਸੀ  ਪਰ ਹੁਣ ਸੋਚਣ ਸਮਝ ਤੋ ਗੱਲ ਬਾਹਰ ਹੋਗੀ ਸੀ ਦੁਸ਼ਮਣ ਨੇ  ਹਮਲਾ ਵੀ ਏਸੇ ਕਰਕੇ ਬਾਦ ਚ ਸੀਬ ਕਿ ਕੀਰਤਪੁਰ ਲੰਘ ਜਾਣ ਤਾਂ ਕਿ  ਵਾਪਸ ਮੁੜਨ ਦਾ ਕੋਈ ਚਾਰਾ ਨਾ ਰਹੇ 
ਹੁਣ ਇਕ ਤਾਂ ਪੋਹ ਦਾ ਮਹੀਨਾ  ਅੱਤ ਦੀ ਠੰਡ  ਅੱਧੀ ਰਾਤ ਦਾ ਸਮਾਂ ਫਿਰ ਮੌਸਮ ਵੀ ਖ਼ਰਾਬ  ਬੱਦਲਵਾਲੀ  ਬਿਜਲੀ ਲਿਸ਼ਕੇ  ਥੋੜ੍ਹਾ ਥੋੜ੍ਹਾ ਮੀਹ ਪੈਣ ਡਿਅਾ  ਸਰਸਾ ਹੜ ਅਾਇਅਾ  ਇਧਰ ਵੈਰੀਆਂ ਦਾ ਹੜ੍ਹ ਅਚਾਨਕ ਚੜ੍ਹ ਆਇਆ ਸੀ   

ਬਦਬਖ਼ਤੋਂ ਨੇ ਜੋ ਵਅਦਾ ਕੀਯਾ ਥਾ ਬਿਸਰ ਗਏ ।
ਨਾਮਰਦ ਕੌਲ ਕਰਕੇ ਜ਼ਬਾਂ ਸੇ ਮੁਕਰ ਗਏ । ( ਜੋਗੀ ਜੀ)

 ਸਤਿਗੁਰੂ ਨੇ  ਉਸ ਸਮੇ ਭਾਈ ਮਨੀ ਸਿੰਘ ਪੁੱਤ ਮਹਾਨ ਜਰਨੈਲ ਭਾਈ ਉਦੈ ਸਿੰਘ (ਜਿਨ੍ਹਾਂ ਨੇ ਆਨੰਦਪੁਰ ਦੀ ਜੰਗ ਵੇਲੇ ਹੰਕਾਰੀ ਰਾਜੇ ਕੇਸਰੀ ਚੰਦ ਦਾ ਸਿਰ ਵੱਢਿਆ ਸੀ)  ਨੂੰ 50 ਸਿੰਘਾਂ ਦਾ ਜਥਾ ਦੇ ਕੇ ਭੇਜਿਆ  ਭਾਈ ਊਦੈ ਸਿੰਘ ਦਾ ਜਥਾ ਕੰਧ ਬਣ  ਵੈਰੀਅਾ ਅੱਗੇ ਖੜ੍ਹ ਗਿਅਾ ਏ ਜਥੇ ਨੇ ਤਿੰਨ ਘੰਟੇ  ਸਾਰੀ ਫੌਜ ਰੋਕ ਰੱਖੀ ਫੇ ਹੋਲੀ ਹੋਲੀ ਸਾਰੇ ਸ਼ਹੀਦੀਅਾ ਪਾ ਗਏ 
(ਬਾਬਾ ਉਦੈ ਸਿੰਘ ਜੀ ਸ਼ਹੀਦੀ ਬਾਰੇ ਵਖਰਾ ਲਿਖੂ)

ਸਤਿਗੁਰ ਕੇ ਗਿਰਦ   ਸੀਨੇਂ ਕੀ ਦੀਵਾਰ ਖੇਂਚ ਲੀ ।
ਸੌ ਬਾਰ ਗਿਰ ਗਈ  ਤੋ ਸੌ ਬਾਰ ਖੇਂਚ ਲੀ ।  (ਜੋਗੀ ਜੀ)

 ਸਤਿਗੁਰੂ #ਸ਼ਾਹੀ_ਟਿੱਬੀ ਤੋਂ ਲੰਘਦਿਆਂ ਹੋਇਆਂ ਗਾੜੀ ਸਰਸਾ ਦੇ ਕੰਢੇ ਪਹੁੰਚੇ ਅੰਮ੍ਰਿਤ ਵੇਲਾ ਹੋ ਗਿਆ ਸੀ  ਚੋਜੀ ਪ੍ਰੀਤਮ ਬਾਜਾਂ ਵਾਲੇ ਸਾਈਂ ਨੇ  ਉੱਥੇ ਦੀਵਾਨ ਲਗਾਇਆ ਅਤੇ ਆਪ ਬੈਠ ਕੇ ਸੰਪੂਰਨ #ਆਸਾ_ਦੀ_ਵਾਰ ਦਾ ਕੀਰਤਨ ਕੀਤਾ  ਏ ਵੀ ਇਹ ਵੀ ਕਮਾਲ ਹੈ ਜੰਗ ਹੜ੍ਹ ਮੀਂਹ ਰਾਤ ਹਨ੍ਹੇਰਾ ਤੇ ਬਾਜਾਂਵਾਲਾ ਬਾਪੂ  ਕੀਰਤਨ ਰਿਅਾ  ਜੋਗੀ ਅਰਦਾਸ ਕਰਦੇ ਅਾ ਹੇ ਸਤਿਗੁਰੂ ਖਾਸ ਸਭ ਨੂੰ ਖੁਦਾ ਨਾਲ ਬੰਦਗੀ ਨਾਲ ਏਨਾ ਪਿਅਾਰ ਹੋਚੇ ਜਿੰਨਾਂ ਤੈਨੂ ਤਲਵਾਰ ਦੀ ਛਾਵੇ ਵੀ ਰੱਬ ਨੀ ਭੁਲਿਅਾ 

ਬੇਮਿਸਲ-ਓ-ਬੇਨਜ਼ੀਰ ਤੂ ਸਤਿਗੁਰ ਹਮਾਰਾ ਹੈ ।
ਵਾਹਿਗੁਰੂ ਕੇ ਬਾਦ ਤਿਰਾ ਹੀ ਸਹਾਰਾ ਹੈ ।
ਹੋ ਕਾਸ਼ ਸਬ ਕੋ ਤੁਝ ਕੋ ਖ਼ੁਦਾ ਜਿਤਨਾ ਪਯਾਰਾ ਹੈ ।
ਤੇਗ਼ੋਂ ਕੇ ਸਾਯੇ ਮੇਂ ਕਹਾਂ ਦਾਤਾ ਬਿਸਾਰਾ ਹੈ ।

#ਨੋਟ ਜੇੜੇ ਪ੍ਰਚਾਰਕ ਕਹਿ ਦਿੰਦੇ ਅੰਮ੍ਰਿਤ ਵੇਲੇ ਦੀ ਨਿਤਨੇਮ ਦੀ ਲੋੜ ਨੀ ਬਾਣੀ ਜਦੋ ਮਰਜੀ ਪੜਲੋ  ਉ ਧਿਆਨ ਦੇਣ ਸਰਸਾ ਕੰਢੇ ਕੀਰਤਨ ਤੇ ਕਥਾਕਾਰਾਂ ਨੂੰ ਬੇਨਤੀ ਏਸ ਬਾਰੇ ਵਿਸਥਾਰ ਨਾਲ ਬੋਲਣ)
......ਚਲਦਾ.....
ਮੇਜਰ ਸਿੰਘ
ਗੁਰੂ ਕਿਰਪਾ ਕਰੇ

ਸਰਬੰਸ ਦਾਨੀ ਪਿਤਾ ਦੇ ਸਮੂਹ ਪਰਿਵਾਰ  ਚਾਰੇ ਸਾਹਿਬਜ਼ਾਦੇ  ਮਾਤਾ ਗੁਜਰੀ ਜੀ ਪਿਆਰੇ ਗੁਰਸਿੱਖੀ ਸਿੰਘਾਂ ਮਾਤਾਂਵਾਂ  ਦੀ ਸ਼ਹਾਦਤ ਨੂੰ ਮੁਖ ਰੱਖਿਅਾ #ਦੂਜੀ_ਪੋਸਟ

Comments