Skip to main content

ਕਲਗੀਧਰ ਜੀ ਨੇ ਗੜ੍ਹੀ ਛਡਣੀ ( ਭਾਗ 7 )

( ਭਾਗ-7)
8 ਪੋਹ ਦਾ ਸੂਰਜ ਛਿਪਿਆ  ਸਿਆਲ ਦੇ ਦਿਨਾਂ  ਨਾਲ ਈ ਹਨੇਰਾ ਹੋ ਗਿਆ  ਜੰਗ ਬੰਦ ਹੋਗੀ  ਗੜ੍ਹੀ ਚ ਸਿੰਘਾਂ ਨੇ ਦਸਮੇਸ਼ ਪਿਤਾ ਨੇ ਮਿਲਕੇ  ਸੋਦਰ ਰਹਿਰਾਸ ਸਾਹਿਬ ਦਾ ਪਾਠ ਕੀਤਾ ਪਾਤਸ਼ਾਹ ਨੇ ਆਪ ਸ਼ਹੀਦਾਂ ਲੀ ਅਰਦਾਸ ਕੀਤੀ  ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ ( ਕੁਝ ਤੀਰ ਚਲਉਦਾ ਦਾ ਵੀ ਜਿਕਰ ਹੈ ਉ ਬਾਦ ਚ ਲਿਖੋ)
ਸਾਰੀ ਸਮਾਪਤੀ ਹੋਈ  ਨਾਲ ਦੇ ਸਿੰਘਾਂ ਨੂੰ ਕੱਠਿਆਂ ਕਰ ਦਸਮੇਸ਼ ਜੀ ਨੇ  ਗਰਜ ਕੇ ਕਿਹਾ ਖਾਲਸਾ ਜੀ  ਸਵੇਰੇ ਪਹਿਲਾ ਜਥਾ ਅਹੀ ਲੈ ਕੇ ਜਾਵਾਂਗੇ  ਸੁਣ ਕੇ ਸਾਰੇ ਸਿੰਘ ਇੱਕ ਦੂਜੇ ਦੇ ਮੂੰਹ ਵੱਲ ਵੇਖਣ ਲੱਗੇ  ਸਿੰਘਾਂ ਬੜੀਆਂ ਬੇਨਤੀਆਂ ਕੀਤੀਆਂ ਕੇ ਤੁਸੀਂ ਜੰਗ ਚ ਨ ਜਾਊ ਵੈਰੀ ਨਾਲ ਅਹੀ ਅਾਪੇ ਨਜਿਠ ਲਾਵਾਂਗੇ  ਅਜੇ ਪੰਥ ਨੂੰ ਤਾਡੀ ਲੋੜ ਅਾ ਕਿਉਂਕਿ ਤਾਡਾ ਪਾਵਨ ਸਰੀਰ ਸਲਾਮ ਰਿਅਾ ਤੁਹੀ  ਹਾਡੇ ਵਰਗੇ ਲੱਖਾਂ ਪੈਦਾ ਕਰਲੋ ਗੇ ਪਰ ਹਾਡੇ ਤੋ ਤਾਡੇ ਅਰਗਾ .....
ਮਹਾਰਾਜ ਅਾਪਣੀ ਗੱਲ ਤੇ ਦ੍ਰਿੜ ਰਹੇ  ਆਖਿਰ ਭਾਈ ਦਇਆ ਸਿੰਘ ਜੀ ਹੋਰ ਸਿੰਘਾਂ ਨੂੰ ਨਾਲ ਲੈ ਕੁਝ ਪਾਸੇ ਹੋਏ ਮਿਲਕੇ #ਗੁਰਮਤਾ ਕੀਤਾ  ਖਾਲਸਾ ਸਾਜਣ ਤੋ ਬਾਦ ਏ ਪਹਿਲਾਂ ਪੰਜ ਪ੍ਰਧਾਨੀ ਗੁਰੁਮਤਾ ਸੀ  ਗੁਰਮਤਾ ਕਰ ਸਿੰਘਾਂ ਨੇ ਪੰਜ ਪਿਅਾਰਿਅਾ ਦੇ ਰੂਪ ਚ ਸਾਹਮਣੇ ਖੜ ਭਾਈ ਦਇਆ ਸਿੰਘ ਜੀ ਨੇ ਕਿਹਾ  ਪਾਤਸ਼ਾਹ  ਖਾਲਸਾ ਸਾਜਣ ਸਮੇ ਆਪ ਜੀ ਨੇ ਪੰਜ ਸਿੰਘਾਂ ਨੂੰ  ਅਕਾਲੀ ਰੂਪ ਦਿੱਤਾ "ਅਾਪੇ ਗੁਰ ਚੇਲੇ" ਦੀ  ਬਖਸ਼ਿਸ਼ ਕੀਤੀ ਸੀ   ਅਹੀ ਤਾਨੂੰ ਹੁਕਮ ਕਰਦੇ ਅਾ ਤੁਹੀ ਏਥੇ ਜੰਗ ਨਹੀ ਕਰਨੀ  ਤੁਸੀਂ ਹੁਣੇ ਗੜ੍ਹੀ ਚੋ ਨਿਕਲ ਕਿਸੇ ਸੁਰੱਖਿਅਤ ਥਾਂ  ਚਲੇ ਜਾਓ  ਤਾਡੀ ਪੰਥ ਨੂੰ ਲੋੜ ਹੈ  ਚੋਜੀ ਪ੍ਰੀਤਮ ਜੀ ਨੇ #ਖਾਲਸੇ ਦਾ ਹੁਕਮ ਸਤਿ ਕਰ ਮੰਨਿਆ  ਪਰ ਕਿਅਾ ਅਹੀ ਕੱਲਿਆਂ ਨਹੀਂ ਜਾਣਾ ਤੇ ਚੁੱਪ ਕਰਕੇ ਨਹੀਂ ਜਾਣਾ  ਏ ਗੱਲ ਖਾਲਸੇ ਨੇ ਮੰਨ ਲੀ

 ਗੜ੍ਹੀ ਛੱਡਣ ਤੋਂ ਪਹਿਲਾਂ ਗੁਰਦੇਵ ਨੇ ਹੋਰ ਬਖਸ਼ਿਸ਼ ਕੀਤੀ ਪੰਜਾਂ ਸਿੰਘਾਂ ਨੂੰ ਸਤਿਗੁਰ ਮਹਾਰਾਜੇ ਨੇ ਆਪਣਾ ਸਰੂਪ ਬਖਸ਼ਿਆ ਭਾਈ ਸੰਗਤ ਸਿੰਘ ਜਿੰਨਾ ਦਾ ਚੇਹਰਾ-ਮੋਹਰਾ ਉਮਰ ਕਲਗੀਧਰ ਨਾਲ ਮਿਲਦੀ ਸੀ  ਨੂੰ ਪਾਤਸ਼ਾਹ ਨੇ #ਕਲਗੀ_ਤੋੜਾ ਬਖਸ਼ਿਆ ਖ਼ਾਲਸੇ ਨੂੰ ਆਪਣਾ ਸਰੂਪ ਵੀ ਬਲ ਵੀ ਬਖਸ਼ਿਆ  ਕਲਗੀ ਲਗਾ  ਸਿੰਘ ਤੇ ਗੁਰੂ (ਪਿਉ ਪੁੱਤ) ਇਕ ਰੂਪ ਹੀ ਹੋ ਗਏ ਪਹਿਚ‍ਣ ਅਉਖੀ ਸੀ  ਨਾਲ ਬਚਨ ਕਹੇ ਸੰਗਤ ਸਿੰਘ ਜੀ ਤੁਸੀਂ ਉਪਰ ਅਟਾਰੀ ਤੇ ਬਹਿਣਾ ਜਿਥੇ ਅਸੀਂ ਅੱਜ ਸਾਰਾ ਦਿਨ ਰਹੇ ਅਾਖਰੀ ਸਾਹ ਤਕ ਧਰਮ ਯੁੱਧ ਕਰਨਾ ਵਾਹਿਗੁਰੂ ਅੰਗ ਸੰਗ ਸਹਾਈ ਹੋਊ   ਭਾਈ ਦਇਆ ਸਿੰਘ ਭਾਈ ਧਰਮ ਸਿੰਘ ਭਾਈ ਮਾਨ ਸਿੰਘ ਨੂੰ ਨਾਲ ਜਾਣ ਲੀ ਤਿਆਰ ਕੀਤਾ  ਗੜ੍ਹੀ ਚੋਂ ਬਾਹਰ ਸਾਰੇ ਸੁੰਨ ਸਾਨ ਸੀ  ਰਣ ਭੂਮੀ  ਚ ਲੋਥਾਂ ਦੇ ਢੇਰ ਲੱਗੇ ਪਏ ਲਹੂ ਤੇ ਮਿੱਝ ਖਿਲਰਿਆ ਪਿਅਾ  ਕੁੱਤੇ ਗਿਦੜ ਇੱਲ‍ਾਂ ਹੋਰ ਮੁਰਦਾਖੋਰ ਜਨਵਰ ਮਾਸਹਾਰੀ ਪੰਛੀ ਬੋਟੀਅਾ ਨੋਚਣ ਦੇ ਚੀਕਦੇ ਸੀ  ਕੋਈ ਕੋਈ ਪਹਿਰੇਦਾਰ ਜਾਗਦਾ ਸੀ  ਪਾਤਸ਼ਾਹ ਨੇ ਜੋੜਾ ਲਾਹ ਦਿੱਤਾ  ਤਾਰੇ ਦੀ ਸੇਤ ਤੇ #ਮਾਛੀਵਾੜੇ ਮਿਲਣ ਦਾ ਸੰਕੇਤ ਕਰਕੇ ਗੜ੍ਹੀ ਤੋ ਸਿੰਘ ਤੇ ਪਾਤਸ਼ਾਹ ਵੱਖ ਵੱਖ ਦਿਸ਼ਾਵਾਂ ਚ ਹੋ ਗਏ  ਗੜ੍ਹੀ ਤੋਂ ਥੋੜ੍ਹੀ ਦੂਰ ਜਾ ਕੇ ਨਿਰਭੈ ਗੁਰਦੇਵ  ਨੇ ਜੋਰ ਨਾਲ ਤਾੜੀ ਮਾਰੀ ਤੇ ਉੱਚੀ ਅਵਾਜ ਚ ਕਿਅਾ ਪੀਰ-ਏ-ਹਿੰਦ ਰਵਦ  ਭਾਵੇਂ ਗੁਰੂ ਗੋਬਿੰਦ ਸਿੰਘ ਜਾ ਰਿਅਾ ਹੈ (ਏਥੇ ਗੁ: ਤਾੜੀ ਸਾਹਿਬ ਬਣਿਅਾ ਹੋਇਆ )

ਅਵਾਜ਼ ਸੁਣ ਪਹਿਰੇਦਾਰ ਨੇ ਰੌਲਾ ਪਾਇਆ ਭਗਦੜ ਮੱਚ ਗਈ ਇਕ ਸਿਪਾਹੀ ਦੇ ਹੱਥ ਮਿਸ਼ਾਲ ਸੀ ਪਾਤਸ਼ਾਹ ਨੇ ਸਿੰਨ ਕੇ ਹੱਥ ਤੇ  ਤੀਰ ਮਾਰਿਅਾ  ਮਿਸ਼ਾਲ ਡਿੱਗ ਕੇ ਬੁਝਗੀ  ਹਨੇਰੇ ਚ  ਬਹੁਤ ਸਾਰੀ ਫੌਜ ਅਾਪਸ ਚ ਲੜ-ਲੜ ਕੇ ਮਰਗੀ  ਸਿੰਘ ਤੇ ਸਤਿਗੁਰੂ ਸਹੀ ਸਲਾਮਤ ਦੂਰ ਨਿਕਲ  ਨੀਤੀ ਤਹਿਤ ਸਾਰੀ ਰਾਤ ਗੜ੍ਹੀ ਚ ਰੁਖ ਰੁਖ ਨਗਾਰਾ ਵੱਜਦਾ ਰਿਅਾ  ਸਵੇਰ ਹੋਈ  ਸਿੰਘਾਂ ਨੇ ਗੜ੍ਹੀ ਦਾ ਦਰਵਾਜਾ ਖੋਲਿਅਾ  ਬੜਾ ਗਹਿਗਚ ਜੰਗ ਹੋਇਆ  ਸਾਰੇ ਸਿੰਘ ਸ਼ਹੀਦੀਅਾ ਪਾ ਪਏ  ਭਾਈ ਸੰਗਤ ਸਿੰਘ ਸਭ ਤੋ ਅਖੀਰ ਤੇ ਸ਼ਹੀਦ ਹੋਏ  ਕਲਗੀ ਵੇਖ ਉਨ੍ਹਾਂ ਦਾ ਸਿਰ ਵੱਢਿਆ  ਸਾਰੀ ਫੌਜ ਨੇ ਖੁਸ਼ੀ ਮਨਾਈ  ਗੁਰੂ ਮਾਰਲਿਆ ਗੁਰੂ ਮਾਰਲਿਆ  ਵਾਹਵਾ ਚਿਰ ਏ ਭੁਲੇਖਾ ਰਿਅਾ  ਪਰ ਜਦੋ ਸਚਾਈ ਦਾ ਪਤਾ ਲੱਗਾ ਵਜੀਦੇ ਸਮੇਤ ਸਭ ਦੀ ਮਾਂ ਈ ਮਰਗੀ ਪਹਿਲਾਂ ਵੀ ਕਈ ਮੀਨਿਅਾ ਦਾ ਘੇਰਾ  ਹੁਣ ਵੀ ਕਸਮਾਂ ਤੋੜੀਅਾ  ਦੀਨ ਤੋ ਹਾਰੇ ਦਸ ਲੱਖ ਦਾ ਘੇਰਾ  ਲੱਖਾਂ ਦਾ ਜਾਨੀ ਮਾਲੀ ਨੁਕਸਾਨ ਕਰਾ ਵੀ ਗੁਰੂ ਜਿਉਦਾ/ਮੁਰਦਾ ਹੱਥ ਨੀ ਅਾਇਅਾ ਸਿਰ ਫੜ ਬਹਿ ਗਏ ਧਰਤੀ ਥਾਂ ਨ ਦੇਵੇ ਖੜਣ ਨੂੰ ....
 ਕਲਗੀਧਰ ਪਿਤਾ ਜਫਰਨਾਮੇ ਚ ਲਿਖਦੇ ਅਾ ਅੈ ਬਾਦਸ਼ਾਹ ਲਾਹਨਤ ਤੇਰੇ ਜਰਨੈਲਾਂ ਤੇ ਲੱਖਾਂ ਦੀ ਫੌਜ ਹੁੰਦਾ ਵੀ ਮੇਰਾ  ਵਾਲ ਤੱਕ ਵੀ ਵਿੰਗਾ ਨੀ ਕਰ ਸਕੇ    ਖੈਰ

9 ਤਰੀਕ ਦੇ ਰਾਤ ਨੂੰ ਬੀਬੀ ਸ਼ਰਨ ਕੌਰ ਨੇ ਸ਼ਹੀਦ ਸਿੰਘਾਂ ਦਾ ਸਸਕਾਰ ਕੀਤਾ ਤੇ ਨਾਲ ਅਾਪ ਵੀ ਗੁਰੂ ਚਰਨਾਂ ਤੋਂ ਪ੍ਰਾਣ  ਨਿਸ਼ਾਵਰ ਕਰਗੀ
 ਚਮਕੌਰ ਗੜੀ ਦੇ ਸਮੂਹ ਸ਼ਹੀਦਾਂ ਨੂੰ ਕੋਟਾਨ-ਕੋਟ ਪ੍ਰਣਾਮ ਨਮਸਕਾਰਾਂ🙏🙏🙏🙏🙏
ਮੇਜਰ ਸਿੰਘ 
ਗੁਰੂ ਕਿਰਪਾ ਕਰੇ

ਸਰਬੰਸ ਦਾਨੀ ਪਿਤਾ ਦੇ ਸਮੂਹ ਪਰਿਵਾਰ  ਚਾਰੇ ਸਾਹਿਬਜ਼ਾਦੇ  ਮਾਤਾ ਗੁਜਰੀ ਜੀ ਪਿਆਰੇ ਗੁਰਸਿੱਖੀ ਸਿੰਘਾਂ ਮਾਤਾਂਵਾਂ  ਦੀ ਸ਼ਹਾਦਤ ਨੂੰ ਮੁਖ ਰੱਖਿਅਾ #ਸੱਤਵੀਂ_ਪੋਸਟ

Comments

Popular posts from this blog

ਯੁੱਧ ਤੇ ਸ਼ਹੀਦੀ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ( ਭਾਗ 5 )

(ਭਾਗ -5)  ਦੋ ਜਥੇ ਸ਼ਹੀਦ ਹੋਣ ਤੋਂ ਬਾਦ ਸਿੰਘਾਂ ਨੇ ਬੇਨਤੀ ਕੀਤੀ ਮਹਾਰਾਜ ਤੁਸੀਂ ਦੋਹਾਂ ਸਾਹਿਬਜ਼ਾਦਿਆਂ ਨੂੰ ਲੈ ਕੇ ਗੜ੍ਹੀ ਚੋ ਨਿਕਲ ਜਾਉ ਪਾਤਸ਼ਾਹ ਨੇ ਅਣਸੁਣੀ ਕਰ ਦਿੱਤੀ  ਫੇ ਬੇਨਤੀ ਕੀਤੀ ਹਾਡੀ  ਮੰਨੋ ਸਾਹਿਬਜ਼ਾਦਿਆਂ ਨੂੰ ਲੈ ਕੇ ਚਲੇ ਜਾਓ  ਕਲਗੀਧਰ ਪਿਤਾ ਨੇ ਕਿਅਾ ਕੇੜੇ ਸਾਹਿਬਜ਼ਾਦੇ.....ਕੀ ਤੁਹੀ ਮੇਰੇ ਪੁਤ ਨਹੀ ..... ਤੁਸੀਂ ਸਾਰੇ ਮੇਰੇ ਸਾਹਿਬਜ਼ਾਦੇ ਹੋ  ਸਾਰੇ ਮੇਰੇ ਹੋ  ਏ ਸੁਣ ਕੇ ਸਿੰਘ ਚੁੱਪ ਕਰ ਗਏ  ਉਧਰ ਵਜ਼ੀਰ ਖਾਨ ਨੇ ਇਸਮਾਈਲ ਖਾਂ ਹਦੈਤ ਖਾਂ ਖਲੀਲ ਖਾਂ ਸੁਲਤਾਨ ਖਾਨ ਅਸਮਾਨ ਖਾਨ ਜਹਾਨ ਖਾਨ ਕਈ ਖਾਂ ਕੱਠੇ ਕਰ ਇੱਕੋ ਵਾਰ ਫੇ ਹਮਲਾ ਕਰਨ ਦਾ ਜਤਨ ਕੀਤਾ  ਬਾਬਾ ਅਜੀਤ ਸਿੰਘ ਨੇ ਹੱਥ ਜੋੜ ਕੇ ਕਿਹਾ ਮਹਾਰਾਜ ਹੁਣ ਮੈਨੂੰ ਆਗਿਅਾ ਦਿਉ  ਕਲਗੀਧਰ ਪਿਤਾ ਨੇਂ ਖੁਸ਼ੀ ਦੇ ਨਾਲ #ਥਾਪੜਾ ਦਿੱਤਾ  ਭਾਈ ਦਯਾ ਸਿੰਘ ਨੇ ਰੋਕਿਆ  ਤਾਂ ਬਾਬਾ ਜੀ ਨੇ ਕਿਹਾ ਭੰਗਾਣੀ ਦਾ ਜੰਗ ਜਿੱਤ  ਗੁਰੂ ਪਿਤਾ ਨੇ ਮੇਰਾ ਨਾਮ ਅਜੀਤ ਸਿੰਘ ਰੱਖਿਆ ਸੀ  ਅੱਜ ਤੁਸੀਂ ਵੇਖਿਉ ਅਜੀਤ ਸਿੰਘ ਕਿਵੇਂ ਨਾਮ ਦੀ ਲਾਜ ਰੱਖਦਾ   ਨਾਮ ਹੈ ਅਜੀਤ ਸਿੰਘ  ਜਿੱਤਿਆ ਨਈ ਜਾਵਾਂਗਾ  ਜਿੱਤਿਆ ਗਿਆ ਅਗਰ  ਜਿਉਦਾ ਨਈ ਆਵਾਂਗਾ  ਸਾਹਿਬਜ਼ਾਦਾ ਅਜੀਤ ਸਿੰਘ ਦੇ ਨਾਲ ਪਿਆਰੇ ਭਾਈ ਮੋਹਕਮ ਸਿੰਘ  ਭਾਈ ਈਸ਼ਰ ਸਿੰਘ ਭਾਈ ਲਾਲ ਸਿੰਘ ਭਾਈ ਨੰਦ ਸਿੰਘ ਤੁਰੇ  ਬਾਬਾ ਜ...

ਸਰਸਾ ਤੋ ਚਮਕੌਰ ਤੱਕ ( ਭਾਗ 3 )

(ਭਾਗ-3) ਸ਼ਾਹੀ ਟਿੱਬੀ ਤੋ ਲੰਗ ਪਹਾੜੀ ਤੇ ਮੁਗਲ ਫ਼ੌਜ ਸਰਸਾ ਦੇ ਕੰਢੇ ਚੜ੍ਹ ਅਾਈ  ਅੱਗੋਂ ਸਾਹਿਬਜ਼ਾਦਾ ਅਜੀਤ ਸਿੰਘ ਦੇ ਜਥੇ ਨੇ ਵੈਰੀਆਂ ਦੇ ਮੂੰਹ ਮੋੜ ਦਿੱਤੇ ਸਰਸਾ ਦੇ ਕੱਢੇ ਤੇ ਬੜਾ ਤੱਗੜਾ ਯੁਧ ਹੋਇਆ  ਇੱਥੇ ਸਰਸਾ ਦੇ ਕੰਢੇ ਹੀ ਸਤਿਗੁਰੂ ਦਾ ਸਾਰਾ #ਪਰਿਵਾਰ ਵਿੱਛੜ ਗਿਆ  ਬਾਬਾ ਸੂਰਜ ਮੱਲ ਜੀ ਦੇ ਪੁੱਤਰ  ਗੁਲਾਬ ਮੱਲ ਤੇ ਸ਼ਿਆਮ ਮੱਲ ਨੂੰ ਗੁਰੂ ਸਾਹਿਬ ਨੇ ਇਕ ਚਿੱਠੀ ਲਿਖ ਕੇ ਰਾਜੇ ਨਾਹਨ ਵੱਲ ਤੋਰ ਦਿੱਤਾ ਜਿੱਥੇ ਸਤਿਗੁਰਾਂ ਦੇ ਕਹੇ  ਅਨੁਸਾਰ ਰਾਜੇ ਨੇ #ਗਿਰਵੀ ਨਾਮ ਦਾ ਪਿੰਡ ਦੇ ਦਿੱਤਾ ਉਹ ਦੋਵੇ ਉਥੇ ਰਹੇ   ਮਾਤਾ ਸੁੰਦਰ ਕੌਰ ਤੇ ਮਾਤਾ ਸਾਹਿਬ ਕੌਰ ਜੀ ਨੂੰ  ਭਾਈ ਮਨੀ ਸਿੰਘ ਜੀ ਨਾਲ  ਭਾਈ ਜਵਾਹਰ ਸਿੰਘ ਦੇ ਘਰ ਭੇਜ ਦਿੱਤਾ  ਉੱਥੋਂ ਅੱਗੇ ਚਲੇ ਗਏ  ਮਾਤਾ ਗੁਜਰ ਕੌਰ ਤੇ ਛੋਟੇ ਸਾਹਿਬਜ਼ਾਦੇ  ਇਸ ਵਹੀਰ ਨਾਲੋਂ ਬਿਲਕੁਲ ਹੀ ਵਿੱਛੜ ਗਏ  #ਪਰਿਵਾਰ_ਵਿਛੋੜਾ ਅਸਥਾਨ ਹੈ( ਫੋਟੋ ਨਾਲ ਅੈਡ ਹੈ)   ਹੋਰ ਕੋਈ ਰਾਹ ਨਾ ਦੇਖ  ਹੜ੍ਹ ਤੇ ਆਈ ਛੱਲਾਂ ਮਾਰਦੀ ਸਰਸਾ ਨੂੰ ਪਾਰ ਕਰਨ ਦਾ ਹੁਕਮ ਫੈਸਲਾ ਕੀਤਾ   ਬਹੁਤ ਸਾਰੇ ਘੋੜੇ , ਸਿੰਘ, ਬਜ਼ੁਰਗ ਬੱਚੇ ਤੇ ਹੋਰ ਸਾਜੋ ਸਮਾਨ ਸਰਸਾ ਚ ਰੁੜ੍ਹ ਗਿਅਾ   ਕਈ ਸਾਲਾਂ ਦੀ ਮਿਹਨਤ ਦੇ ਨਾਲ  ਦਰਬਾਰੀ ਕਵੀਆਂ ਵੱਲੋਂ ਤਿਅਾਰ ਕੀਤਾ  ਮਹਾਨ ਗ੍ਰੰਥ  #ਵਿੱਦਿਆ_ਸਾਗਰ ਜਿਸ ਦਾ ਵਚਨ ਹੀ 9 ਮਣ ਲਿਖਿਆ ...

ਦੀਵਾਲੀ ਕਿਸੇ ਰੋਗ ਤੋਂ ਘੱਟ ਨਹੀਂ ।

                    ਦੀਵਾਲੀ ਕਿਸੇ ਰੋਗ ਤੋਂ ਘੱਟ ਨਹੀਂ   ਜਿਵੇਂ- ਜਿਵੇਂ ਹੀ ਦੀਵਾਲੀ ਦਾ ਤਿਉਹਾਰ  ਨੇੜੇ ਆਉਂਦਾ ਹੈ ਓਵੇਂ - ਓਵੇਂ ਹੀ ਭਾਰਤੀ ਲੋਕਾਂ ਵਿਚਕਾਰ ਇਸ ਦੇ ਪ੍ਰਤੀ ਉਤਸ਼ਾਹ ਤੇ ਦਿਲਚਸਪੀ ਵਧਦੀ ਜਾਂਦੀ ਹੈ । ਇਹ ਉਤਸ਼ਾਹ ਤੇ ਦਿਲਚਸਪੀ ਇਕੱਲੀ ਦੀਵਾਲੀ ਦੇ ਤਿਉਹਾਰ ਦੀ ਨਹੀਂ , ਸਗੋਂ ਉਸ ਦਿਨ ਚਲਾਏ ਜਾਣ ਵਾਲੇ ਪਟਾਕਿਆਂ ਦੀ ਹੁੰਦੀਂ ਹੈ ।                               ਭਾਰਤੀ ਲੋਕ ਹਰ ਸਾਲ ਦੀਵਾਲੀ ਦੇ ਤਿਉਹਾਰ ਮੌਕੇ ਕਰੋੜਾਂ ਰੁਪਇਆਂ ਦੇ ਪਟਾਕੇ ਚਲਾਉਂਦੇ ਹਨ । ਇਹ ਉਹਨਾਂ ਦਾ ਆਪਣੀ ਖੁਸ਼ੀ ਪ੍ਰਗਟ ਕਰਨ ਦਾ ਇੱਕ ਤਰੀਕਾ ਹੈ । ਕਿ ਅਸੀਂ ਬਹੁਤ ਖੁਸ਼ ਹਾਂ ਕਿਉਂਕਿ ਅੱਜ ਦੀਵਾਲੀ ਹੈ । ਅਸੀਂ ਇੰਨੇ ਪੈਸੇ ਪਟਾਕਿਆਂ ਤੇ ਲਾਏ ਅਸੀਂ ਏ ਪਟਾਕਾ ਲਿਆਂਦਾ ਅਸੀਂ ਓ ਲਿਆਂਦਾ ਫਲਾਣਾ ਫਲਾਣਾ ।                        ਨਾਲੇ ਇਹਨਾਂ ਲੋਕਾਂ ਨੂੰ ਇਸਦੇ ਨਾਲ ਹੋਣ ਵਾਲੇ ਨੁਕਸਾਨ ਦਾ ਪਤਾ ਵੀ ਹੁੰਦਾ ਹੈ । ਕਿ ਪਟਾਕਿਆਂ ਦਾ ਗੰਦਾ ਧੂੰਆ...