ਦੀਵਾਲੀ ਦਾ ਦਿਨ ਸੀ । ਮੈ ਤੇ ਨਿੱਕਾ ਵੀਰ ਬਾਪੂ ਦੇ ਆਉਣ ਦਾ ਇੰਤਜ਼ਾਰ ਕਰ ਰਹੇ ਸਾਂ , ਕਿ ਕਦੋਂ ਕਿਸ ਵੇਲੇ ਬਾਪੂ ਕੰਮ ਤੋਂ ਦੀਵਾਲੀ ਲੈਕੇ ਘਰ ਆਵੇ , ਤੇ ਅਸੀਂ ਬਜਾਰੋਂ ਰਾਤ ਨੂੰ ਚਲਾਉਣ ਵਾਸਤੇ ਪਟਾਕੇ ਖ਼ਰੀਦ ਲਿਆਈਏ । ਬਾਪੂ ਅੱਜ ਕੁਵੇਲੇ ਵੇਲੇ ਘਰ ਪਰਤਿਆ । ਘਰ ਆਉਂਦੇ ਹੀ ਬਾਪੂ ਨਹਾਨ ਵਾਸਤੇ ਚਲੇ ਗਏ ਤੇ ਸਾਨੂੰ ਵੀ ਮੂੰਹ ਹੱਥ ਧੋਣ ਵਾਸਤੇ ਆਖ ਗਏ । ਅਸੀਂ ਉਹਨਾਂ ਦੀ ਗੱਲ ਸੁਣ ਮੂੰਹ ਹੱਥ ਧੋਹ ਲਿਆ ਤੇ ਇਨ੍ਹੇ ਨੂੰ ਬਾਪੂ ਵੀ ਨਹਾ ਕੇ ਤਿਆਰ ਹੋ ਗਿਆ । ਇਸ ਤੋਂ ਪਹਿਲਾਂ ਅਸੀਂ ਬਾਪੂ ਨੂੰ ਪਟਾਕਿਆਂ ਬਾਰੇ ਕੁੱਝ ਬੋਲਦਾ ਉਸਤੋਂ ਪਹਿਲਾਂ ਹੀ ਬਾਪੂ ਨੇ ਅਗੋਂ ਆਖ ਦੇਣਾ , ਕਿ ਚਲੋ ਪਹਿਲਾਂ ਤੁਹਾਡੇ ਦਾਦੇ ਦੇ ਨਾਮ ਦਾ ਦੀਵਾ ਲਾ ਆਈਏ ਸਿਵੇਆ ਵਿੱਚ ਜਾਕੇ , ਅਸੀਂ ਵੀ ਚੁੱਪ ਚਾਪ ਬਾਪੂ ਨਾਲ ਤੁਰ ਪੈਣਾ। ਅਸੀਂ ਅਗੋਂ ਬਾਪੂ ਨੂੰ ਕੁੱਝ ਬੋਲ ਵੀ ਨਹੀਂ ਸਾਂ ਸਕਦੇ , ਜੇ ਕੁੱਝ ਬੋਲਦੇ ਤਾਂ ਦੀਵਾਲੀ ਵਾਲੇ ਦਿਨ ਹੀ ਬਾਪੂ ਨੇ ਸਾਡੀ ਦਿਵਾਲੀ ਘਰੇ ਮਨਾ ਦੇਣੀ ਸੀ । ...
I Welcome you all .