Skip to main content

Posts

ਹਾ ਮੈ ਇੱਕ ਵੇਸਵਾ ਹਾਂ ।

ਹਾ ਹਾ ਹਾ , ਹਾ ਮੈ ਇੱਕ ਵੇਸਵਾ ਹਾਂ , ਹਾ ਮੈਨੂੰ ਜਿਸਮਾ ਦੀ ਅੱਗ ਬੁਝਾਉਣ ਲਈ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਜਾਂਦਾ ਹੈ , ਪਰ ਇਹ ਮੇਰਾ ਕੋਈ ਦਿਲੋ ਕਿਤਾ ਹੋਇਆ ਕੰਮ ਨਹੀਂ ਹੈ , ਮੈਨੂੰ ਏ ਕੰਮ ਕਰਨ ਵਿੱਚ ਕੋਈ ਦਿਲਚਸਪੀ ਨਹੀਂ ਹੈ , ਪਰ ਹਾ ਮੈ ਇਸ ਵੇਸਵਾ ਦੇ ਕਾਮ ਨੂੰ ਗੁਨਾਹ ਨਹੀ ਸਮਝਦੀ । ਇਹ ਮੇਰੀ ਮਜ਼ਬੂਰੀ ਦਾ ਉਹ ਕਰਮ ਹੈ , ਜਿਸਦਾ ਫਲ ਮੈ ਭੁਗਤ ਰਹੀ ਹਾ , ਲੋਕੀ ਮੇਰੇ ਅੰਗਾ ਦੀ ਤਾਰੀਫ ਕਰਦੇ ਮੇਰੇ ਨਾਲ ਸਬੰਧ ਬਣਾ , ਆਪਣੀ ਅੰਦਰਲੀ ਹਵਸ ਦੀ ਅੱਗ ਨੂੰ ਤਾ ਬੁੱਝਾ ਜਾਂਦੇ ਨੇ ਪਰ , ਮੇਰੇ ਸਿਨੇ ਦੀ ਅੱਗ ਨੂੰ ਮਾਚਿਸ ਦੀ ਤਿੱਲੀ ਵਾਂਗ ਬਾਲ ਕੇ ਚਲ ਜਾਂਦੇ ਨੇ । ਜਿਸਦਾ ਸੇਕ ਮੈਨੂੰ ਹਰ ਰੋਜ਼ ਅੰਦਰੋਂ ਅੰਦਰੀ ਪਿਘਲਾ ਕੇ ਇਕ ਪੱਥਰ ਦਿਲ ਔਰਤ ਬਣਾ ਜਾਂਦਾ ਹੈ । ਮੈ ਬਸ ਕਾਮ ਦੀ ਵਰਤੋਂ ਕਰਕੇ ਛੱਡੀ ਹੋਈ ਇਕ ਵੇਸਵਾ ਬਣਕੇ ਰਹਿ ਗਈ ਹਾਂ । ਪਰ ਹਾਂ , ਮੈ ਕਦੇ ਐਵੇ ਦੀ ਨਹੀਂ ਸਾਂ । ਮੈ ਵੀ ਹੋਰਾ ਔਰਤਾਂ , ਕੁੜੀਆਂ ਵਾਂਗ ਹਵਾ ਵਿਚ ਉੱਡਦੀ ਸਾਂ , ਮੇਰੇ ਵੀ ਪੈਰ ਧਰਤੀ ਤੇ ਨਹੀਂ ਸਨ ਟਿਕਦੇ , ਪਰ ਸਮੇਂ ਦੀ ਖੇਡ ਨੇ ਮੇਰੇ ਖੰਭ ਚਿਰ ਦਿੱਤੇ ਤੇ ਮੈਨੂੰ ਧਰਤੀ ਨਾਲ ਮਾਰ ਸੁਟਿਆ, ਮੈ ਵੀ ਬਹੁਤ ਸਾਰੇ ਸੁਪਨੇ - ਖ਼ੁਆਬ ਸਜਾਏ ਹੋਏ ਸਨ । ਪਰ ਹਲਾਤਾਂ ਨੇ ਸਭ ਕੁੱਝ ਉਜਾੜ ਦਿੱਤਾ । ਮੈ ਵੀ ਇਕ ਆਮ ਕੁੜੀ ਸਾਂ , ਪਰ ਏ ਗੰਦੇ ਹਲਾਤਾ ਤੇ ਝੂੱਠੇ ਰਿਸ਼ਤਿਆਂ ਨੇ ਮੈਨੂੰ ਇਕ ਵੇਸਵਾ ਦਾ ਨਾਮ ਦੇ ਦਿੱਤਾ , ...