ਹਾ ਹਾ ਹਾ , ਹਾ ਮੈ ਇੱਕ ਵੇਸਵਾ ਹਾਂ , ਹਾ ਮੈਨੂੰ ਜਿਸਮਾ ਦੀ ਅੱਗ ਬੁਝਾਉਣ ਲਈ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਜਾਂਦਾ ਹੈ , ਪਰ ਇਹ ਮੇਰਾ ਕੋਈ ਦਿਲੋ ਕਿਤਾ ਹੋਇਆ ਕੰਮ ਨਹੀਂ ਹੈ , ਮੈਨੂੰ ਏ ਕੰਮ ਕਰਨ ਵਿੱਚ ਕੋਈ ਦਿਲਚਸਪੀ ਨਹੀਂ ਹੈ , ਪਰ ਹਾ ਮੈ ਇਸ ਵੇਸਵਾ ਦੇ ਕਾਮ ਨੂੰ ਗੁਨਾਹ ਨਹੀ ਸਮਝਦੀ ।
ਇਹ ਮੇਰੀ ਮਜ਼ਬੂਰੀ ਦਾ ਉਹ ਕਰਮ ਹੈ , ਜਿਸਦਾ ਫਲ ਮੈ ਭੁਗਤ ਰਹੀ ਹਾ , ਲੋਕੀ ਮੇਰੇ ਅੰਗਾ ਦੀ ਤਾਰੀਫ ਕਰਦੇ ਮੇਰੇ ਨਾਲ ਸਬੰਧ ਬਣਾ , ਆਪਣੀ ਅੰਦਰਲੀ ਹਵਸ ਦੀ ਅੱਗ ਨੂੰ ਤਾ ਬੁੱਝਾ ਜਾਂਦੇ ਨੇ ਪਰ , ਮੇਰੇ ਸਿਨੇ ਦੀ ਅੱਗ ਨੂੰ ਮਾਚਿਸ ਦੀ ਤਿੱਲੀ ਵਾਂਗ ਬਾਲ ਕੇ ਚਲ ਜਾਂਦੇ ਨੇ । ਜਿਸਦਾ ਸੇਕ ਮੈਨੂੰ ਹਰ ਰੋਜ਼ ਅੰਦਰੋਂ ਅੰਦਰੀ ਪਿਘਲਾ ਕੇ ਇਕ ਪੱਥਰ ਦਿਲ ਔਰਤ ਬਣਾ ਜਾਂਦਾ ਹੈ । ਮੈ ਬਸ ਕਾਮ ਦੀ ਵਰਤੋਂ ਕਰਕੇ ਛੱਡੀ ਹੋਈ ਇਕ ਵੇਸਵਾ ਬਣਕੇ ਰਹਿ ਗਈ ਹਾਂ ।
ਪਰ ਹਾਂ , ਮੈ ਕਦੇ ਐਵੇ ਦੀ ਨਹੀਂ ਸਾਂ । ਮੈ ਵੀ ਹੋਰਾ ਔਰਤਾਂ , ਕੁੜੀਆਂ ਵਾਂਗ ਹਵਾ ਵਿਚ ਉੱਡਦੀ ਸਾਂ , ਮੇਰੇ ਵੀ ਪੈਰ ਧਰਤੀ ਤੇ ਨਹੀਂ ਸਨ ਟਿਕਦੇ , ਪਰ ਸਮੇਂ ਦੀ ਖੇਡ ਨੇ ਮੇਰੇ ਖੰਭ ਚਿਰ ਦਿੱਤੇ ਤੇ ਮੈਨੂੰ ਧਰਤੀ ਨਾਲ ਮਾਰ ਸੁਟਿਆ, ਮੈ ਵੀ ਬਹੁਤ ਸਾਰੇ ਸੁਪਨੇ - ਖ਼ੁਆਬ ਸਜਾਏ ਹੋਏ ਸਨ । ਪਰ ਹਲਾਤਾਂ ਨੇ ਸਭ ਕੁੱਝ ਉਜਾੜ ਦਿੱਤਾ ।
ਮੈ ਵੀ ਇਕ ਆਮ ਕੁੜੀ ਸਾਂ , ਪਰ ਏ ਗੰਦੇ ਹਲਾਤਾ ਤੇ ਝੂੱਠੇ ਰਿਸ਼ਤਿਆਂ ਨੇ ਮੈਨੂੰ ਇਕ ਵੇਸਵਾ ਦਾ ਨਾਮ ਦੇ ਦਿੱਤਾ , ਮੈਨੂੰ ਹਰ ਇਕ ਨੇ ਬਸ ਕਾਮ ਦੀ ਪੂਰਤੀ ਲਈ ਵਰਤਿਆ ਤੇ ਛੱਡ ਦਿੱਤਾ । ਪਰ ਕਦੇ ਕਿਸੇ ਨੇ ਮੇਰੇ ਤੋਂ ਮੇਰੇ ਦਿਲ ਦਾ ਹਾਲ ਨਹੀਂ ਪੁੱਛਿਆ , ਮੈ ਬਸ ਮੋਮ ਦੀ ਮੂਰਤੀ ਵਾਂਗ ਉਹਨ੍ਹਾਂ ਦੇ ਹਵਸ ਦੀ ਸ਼ਿਕਾਰ ਬਣਕੇ ਰਹਿ ਗਈ ।
ਉਹ ਆਪਣਾ ਹਵਸ ਪੂਰਾ ਕਰਦੇ ਨੇ ਤੇ " ਗਸਤੀ - ਰਖੇਲ " ਨਾਮ ਦਾ ਦਾਗ਼ ਮੇਰੇ ਮੱਥੇ ਲਾ ਜਾਂਦੇ ਨੇ , ਪਰ ਮੈਨੂੰ ਇਸ ਨਾਮ ਤੋਂ ਕੋਈ ਘਿਰਣਾ ਨਹੀਂ ਆਉਂਦੀ ।
ਪਰ ਹਾ ਇੱਥੇ ਏ ਵੀ ਨਹੀਂ ਲੁਕੋਇਆ ਜਾ ਸਕਦਾ , ਕਿ ਮੇਰੇ ਵਿੱਚ ਤੇ ਅੱਜ ਦਿਆਂ ਕੁੱਝ ਨੌਜਵਾਨ ਕੁੜੀਆਂ ਵਿੱਚ ਬਹੁਤਾ ਫਰਕ ਨਹੀ ਰਹਿ ਗਿਆ ।
ਮੈ ਤਾਂ ਇਹ ਵੇਸਵਾ ਦਾ ਕੰਮ ਖੁੱਲ੍ਹੇ ਆਮ ਕਰਦੀ ਹਾਂ , ਪਰ ਕੁੱਝ ਕੁੜੀਆਂ ਝੂੱਠੇ ਰਿਸ਼ਤਿਆਂ ਤੇ ਪਿਆਰਾ ਵਿੱਚ ਫਸ , ਆਪਣਾ ਜਿਸਮ ਲੁੱਟਾਂ ਰਹੀਆਂ ਨੇ , ਮੈ ਤਾਂ ਬਸ ਆਪਣਾ ਪੇਟ ਪਾਲਣ ਲਈ ਇਹ ਕੰਮ ਕਰਦੀ ਹਾਂ , ਤੇ ਉਹ ਕਿਸੇ ਦੇ ਕਹਿਣ ਜਾਂ ਦਬਾਉਣ ਤੇ ।
ਨਾਲੇ ਅੱਜ ਦੀ ਨੌਜਵਾਨ ਪੀੜੀ ਆਪਣੇ ਪਰਿਵਾਰ ਦਾ ਸੱਚਾ ਪਿਆਰ ਭੁੱਲਾ ਕੇ , ਆ ਝੂੱਠੇ ਪਿਆਰਾ ਦੇ ਪਿੱਛੇ ਲੱਗ , ਹੋਟਲਾਂ ਵਿੱਚ ਜਾ , ਵੇਸਵਾ ਦਾ ਕਿਰਦਾਰ ਨਿਭਾ ਰਹਿਆ ਨੇ , ਫੇਰ ਦਸੋ ਮੇਰੇ ਤੇ ਉਹਨਾਂ ਵਿੱਚ ਕਿਸ ਚੀਜ ਦਾ ਫਰਕ ਰਹਿ ਗਿਆ ਏ , ਫਰਕ ਤੇ ਬਸ ਇਕੋ ਗਲ ਦਾ ਏ , ਕਿ ਮੈ ਸ਼ਰੇਆਮ ਆਪਣਾ ਜਿਸਮ ਸ਼ਿਕਾਰੀਆ ਨੂੰ ਵੇਚਦੀ ਹਾਂ , ਤੇ ਉਹ ਬਿਨ੍ਹਾਂ ਕਿਸੇ ਗੱਲੋ ਸ਼ਿਕਾਰੀਆਂ ਦਾ ਸ਼ਿਕਾਰ ਬਣਦਿਆਂ ਨੇ ।
ਮੈਨੂੰ ਇਸ ਕਾਮ ਦੇ ਕੰਮ ਵਿੱਚ ਆਉਣ ਲਈ ਕਿਸੇ ਨੇ ਮਜਬੂਰ ਨਹੀਂ ਕੀਤਾ , ਮੈ ਤਾਂ ਬਸ ਹਲਾਤਾ ਦੀ ਮਾਰੀ , ਹੋਰਾ ਕੁੜੀਆਂ ਵਾਂਗ , ਇਸ ਪਾਪ ਦੀ ਦੁਨੀਆ ਵਿਚ ਆ ਵਸੀ ।
ਮੈਨੂੰ ਵੀ ਮੇਰੀ ਜਵਾਨੀ ਵੇਲੇ ਝੂੱਠੇ ਪਿਆਰਾ ਨੇ ਬਸ ਜਿਸਮਾ ਦੀ ਹਵਸ ਪੁਰੀ ਹੋਣ ਤਕ ਨਾਲ ਰੱਖਿਆ, ਤੇ ਫੇਰ " ਗਸਤੀ - Time Pass " ਆਦਿ ਨਾਮ ਦਾ ਦਾਗ ਦੇਕੇ ਧੱਕਾ ਮਾਰ ਦਿੱਤਾ ।
ਹਾਂ ਮੇਰਾ ਇਸ ਵੇਸਵਾ ਦੀ ਦੁਨੀਆ ਛੱਡਣ ਨੂੰ ਬਹੁਤ ਦਿਲ ਕਰਦਾ , ਪਰ ਮੈ ਹੁਣ ਮਜਬੂਰ ਹਾ ਕਿ ਇਸ ਨੂੰ ਛੱਡ ਨਹੀਂ ਸਕਦੀ ।
ਇਕ ਇਸ ਦੁਨੀਆਂ ਦੀ ਬਹੁਤ ਵਧਿਆ ਕਹਾਵਤ ਏ , ਜੋ ਕਈ ਸਾਲਾ ਤੋਂ ਚਲੀ ਆ ਰਹੀ ਏ । ਕਿ ' ਸੱਭ ਨੂੰ ਖੁਸ਼ ਕਰੋ , ਭਾਵੇ ਆਪ ਦੁੱਖੀ ਹੋਵੋ ' ਕਿ ਤੁਸੀਂ ਆਪ ਦੁੱਖੀ ਹੁੰਦੇ ਹੋਏ ਵੀ , ਬਾਕੀਆਂ ਨੂੰ ਖੁਸ਼ੀਆਂ ਵੰਡੋ , ਹਾਂ ਫਿਰ ਮੈ ਵੀ ਤਾਂ ਬਸ ਉਸੇ ਰਾਹ ਤੇ ਚੱਲ ਰਹੀ ਹਾਂ , ਲੋਕਾਂ ਨੂੰ ਖ਼ੁਸ਼ੀ ਦੇਕੇ , ਉਹਨਾਂ ਦੀ ਹਵਸ ਦਾ ਸ਼ਿਕਾਰ ਬਣ , ਆਪਣੇ ਆਪ ਨੂੰ ਅੰਦਰੋ-ਹੀ-ਅੰਦਰ ਦੁੱਖੀ ਕਰ ਰਹੀ ਹਾਂ ।
ਖੈਰ ਇਹ ਤਾਂ ਦੁਨੀਆ ਦਾ ਨਿਯਮ ਬਣ ਗਿਆ ਹੈ ।
" ਪਿਆਰ ਦਿਖਾਵੇਂ ਦਾ , ਤੇ ਕੰਮ ਬਸ ਜਿਸਮਾ ਦੇ ਲਾਹੇ ਦਾ "
ਮੈ ਤਾਂ ਹੁਣ ਇਸ ਦੁਨੀਆਂ ਵਿਚੋਂ ਬਾਹਰ ਨਹੀਂ ਨਿਕਲ ਸਕਦੀ , ਪਰ ਹਾਂ ਮੈ ਇਹ ਉਮੀਦ ਰੱਖਦੀ ਹਾ , ਕਿ ਮੇਰੀ ਇਸ ਕਹਾਣੀ ਨੂੰ ਪੜ੍ਹਨ ਤੋਂ ਬਾਅਦ ਕਿਸੇ ਪਿਉ ਦੀ ਧੀ , ਕਿਸੇ ਭਰਾ ਦੀ ਭੈਣ ਏ ਵੇਸਵਾ ਵਾਲਾ ਦਾਗ ਆਪਣੇ ਮੱਥੇ ਨਾ ਮੜੇ ,
ਧੰਨਵਾਦ
ਜਸਕੀਰਤ ਸਿੰਘ

Comments
Post a Comment