Skip to main content

ਇੱਕ ਕੁੜੀ ਹੋਣਾ |

ਕੁੜੀ ਹੋਣਾ ਕੋਈ ਖਾਸ ਵੱਡੀ ਗੱਲ ਨੀ , ਇਹ ਕੁੱਝ ਲੋਕਾਂ ਦਾ ਕਥਨ ਹੈ ।
ਕੁੜੀ ਅਕਸਰ ਗਲਤ ਹੁੰਦੀਂ ਹੈ , ਇਹ ਕੁੱਝ ਲੋਕਾਂ ਦਾ ਵੇਹਮ ਹੈ ।
ਕੁੜੀ ਨਿੱਕੇ ਨਿੱਕੇ ਕੱਪੜੇ ਪਾਉਂਦੀ ਹੈ , ਇਹ ਕੁੱਝ ਲੋਕਾਂ ਦੀ ਛੋਟੀ ਸੋਚ ਹੈ
ਕੁੜੀ ਬਸ ਘਰ ਦਾ ਕੰਮ ਕਰ ਸਕਦੀ ਹੈ , ਇਹ ਕੁੱਝ ਲੋਕਾਂ ਦੀ ਅਨਪੜ੍ਹਤਾ ਹੈ
ਕੁੜੀ ਬਸ ਬੱਚੇ ਪੈਦਾ ਕਰਨ ਤੇ ਕਾਮ ਦੀ ਵਰਤੋਂ ਲਈ ਬਣੀ ਹੈ , ਇਹ ਕੁੱਝ ਲੋਕਾਂ ਦੀ ਗੰਦੀ ਸੋਚ  ਹੈ
ਕੁੜੀ ਘਰ ਦੀ ਦਹਿਲੀਜ ਨਹੀਂ ਟੱਪ ਸਕਦੀ , ਇਹ ਕੁੱਝ ਲੋਕਾਂ ਦਾ ਵਿਚਾਰ ਹੈ

ਮੰਨਿਆ ਕੁੱਝ ਕੁੜੀਆਂ ਗਲਤ ਹੁੰਦੀਆਂ ਹਨ , ਪਰ ਉਹਨਾਂ ਦੀਆ ਵੀ ਕੁੱਝ ਮਜਬੂਰੀਆਂ ਹਨ ਅਸੀਂ ਕਿਸੇ ਇੱਕ ਨੂੰ ਵੇਖ ਸਭ ਨੂੰ ਗਲਤ ਨਹੀਂ ਬੋਲ ਸਕਦੇ ।
  
ਜੇ ਰੱਬ ਨੇ ਸਾਨੂੰ ਕੋਈ ਧੀ - ਭੈਣ ਨਹੀਂ ਦਿੱਤੀ , ਤਾਂ ਇਸਦਾ ਮੱਤਲਬ ਨਹੀਂ , ਕਿ ਅਸੀ ਦੂਜਿਆਂ ਦੀਆਂ ਧੀਆਂ - ਭੈਣਾਂ ਨੂੰ ਮੰਨਦਾ ਬੋਲੀਏ

ਜੇ ਕੁੜੀਆਂ ਘਰ ਨਾ ਸੰਭਾਲਣ ਫੇਰ ਇੱਕ ਘਰ , ਘਰ ਕਿਵੇ ਬਣ ਸਕੇਗਾ , ਅੱਜ ਦੇ ਯੁੱਗ ਵਿੱਚ ਕੁੜੀਆਂ ਵੱਡੇ ਪੱਧਰ ਤੇ ਆਪਣਾ ਨਾਮ ਰੋਸ਼ਨ ਕਰ ਰਹੀਆਂ ਨੇ

ਇੱਕ ਮੁੰਡੇ ਲਈ ਬਹੁਤ ਸੌਖਾ ਹੁੰਦਾ ਹੈ , ਕਿਸੇ ਕੁੜੀ ਨਾਲ ਸ਼ਰਾਰੀਕ ਸਬੰਧ ਬਣਾਕੇ , ਉਸਨੂੰ ਛੱਡ ਦੇਣਾ
ਇੱਕ ਕੁੜੀ ਲਈ ਬਹੁਤ ਔਖਾ ਹੁੰਦਾ ਹੈ , ਉਸ ਤੋਂ ਬਾਅਦ ਆਪਣੇ ਆਪ ਨੂੰ ਸੰਭਾਲਣਾ
ਇੱਕ ਕੁੜੀ ਲਈ ਬਹੁਤ ਔਖਾ ਹੁੰਦਾ ਹੈ , ਆਪਣੇ ਪਿਆਰ ਨੂੰ ਹਾਸਿਲ ਕਰਨ ਲਈ ਆਪਣੇ ਘਰ ਦੇਆ ਨੂੰ ਮਨਾਉਣਾ
ਇੱਕ ਕੁੜੀ ਲਈ ਬਹੁਤ ਔਖਾ ਹੁੰਦਾ ਹੈ , ਵਿਆਹ ਤੋਂ ਬਾਅਦ ਆਪਣੇ ਬਾਬਲ ਦੇ ਘਰ ਨੂੰ ਛੱਡਕੇ ਜਾਣਾ
ਇੱਕ ਕੁੜੀ ਲਈ ਬਹੁਤ ਔਖਾ ਹੁੰਦਾ ਹੈ , ਇਕ ਨਵੇਂ ਘਰ ਉਸ ਘਰ ਨੂੰ ਆਪਣਾ ਬਣਾਉਣਾ
ਇੱਕ ਕੁੜੀ ਲਈ ਬਹੁਤ ਔਖਾ ਹੁੰਦਾ ਹੈ , 9 ਮਹੀਨੇ ਆਪਣੇ ਗਰਭ ਵਿਚ ਇਕ ਜੀਵ ਨੂੰ ਵੱਡਾ ਕਰਨਾ
ਇੱਕ ਕੁੜੀ ਲਈ ਬਹੁਤ ਔਖਾ ਹੁੰਦਾ ਹੈ , ਆਪਣੇ ਆਪ ਨੂੰ ਮੌਤ ਦੇ ਮੋਹ ਵਿਚ ਰੱਖ ਇੱਕ ਬੱਚੇ ਨੂੰ ਜਨਮ ਦੇਣਾ।
ਇੱਕ ਕੁੜੀ ਲਈ ਬਹੁਤ ਔਖਾ ਹੁੰਦਾ ਹੈ , ਇੱਕ ਕੁੜੀ ਦੇ ਜਨਮ ਤੇ ਲੋਕਾਂ ਦੀਆਂ ਗੱਲਾਂ ਨੂੰ ਸਹਿਣ ਕਰਨਾ
ਇੱਕ ਕੁੜੀ ਲਈ ਬਹੁਤ ਔਖਾ ਹੁੰਦਾ ਹੈ , ਆਪਣੀ ਔਲਾਦ ਨੂੰ ਇੱਕ ਚੰਗੇ ਰਾਹੇ ਪਾਉਣਾ
ਇੱਕ ਕੁੜੀ ਲਈ ਬਹੁਤ ਔਖਾ ਹੁੰਦਾ ਹੈ , ਆਪਣੇ ਸਾਈਂ ਦੀ ਮੌਤ ਤੋਂ ਬਾਅਦ ਖੁੱਦ ਨੂੰ ਸੰਭਾਲਣਾ
ਇੱਕ ਕੁੜੀ ਲਈ ਬਹੁਤ ਔਖਾ ਹੁੰਦਾ ਹੈ , ਬਿਨ੍ਹਾਂ ਬਾਪ ਦੇ ਪਿਆਰ ਤੋਂ ਆਪਣੇ ਬੱਚੇ ਨੂੰ ਪਾਲਣਾ
ਜੇ ਤੁਸੀਂ ਹਲੇ ਵੀ ਸੋਚਦੇ ਹੋ ਕਿ ਇੱਕ ਕੁੜੀ ਹੋਣਾ ਕੋਈ ਖਾਸ ਗੱਲ ਨਹੀਂ , ਤਾਂ ਇਕ ਵਾਰ ਆਪਣੀ ਮਾਂ ਨੂੰ ਵੇਖ ਉਸਨੂੰ ਮਹਿਸੂਸ ਕਰੋ

ਜਸਕੀਰਤ ਸਿੰਘ 

Comments

Post a Comment